15.7 C
Toronto
Monday, September 28, 2026
spot_img
Homeਭਾਰਤਦਿੱਲੀ ਅਤੇ ਪੰਜਾਬ 'ਚ ਹਾਈ ਅਲਰਟ ਤਿੰਨ ਕਾਰਾਂ 'ਚ ਪੰਜਾਬ ਪਹੁੰਚੇ ਅੱਤਵਾਦੀ

ਦਿੱਲੀ ਅਤੇ ਪੰਜਾਬ ‘ਚ ਹਾਈ ਅਲਰਟ ਤਿੰਨ ਕਾਰਾਂ ‘ਚ ਪੰਜਾਬ ਪਹੁੰਚੇ ਅੱਤਵਾਦੀ

ਦਿੱਲੀ ਅਤੇ ਪੰਜਾਬ ‘ਚ ਹਾਈ ਅਲਰਟ ਤਿੰਨ ਕਾਰਾਂ ‘ਚ ਪੰਜਾਬ ਪਹੁੰਚੇ ਅੱਤਵਾਦੀਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਸੁਰੱਖਿਆ ਏਜੰਸੀਆਂ ਨੇ ਅੱਜ ਦਿੱਲੀ ਤੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਏਜੰਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੀਆਂ ਤਿੰਨ ਕਾਰਾਂ ਵਿੱਚ ਵੱਡੀ ਮਾਤਰਾ ‘ਚ ਗੋਲਾ ਬਾਰੂਦ ਤੇ ਹਥਿਆਰ ਲੈ ਕੇ 4 ਅੱਤਵਾਦੀ ਪੰਜਾਬ ਦੇ ਰਸਤੇ ਤੋਂ ਦਿੱਲੀ ਵੱਲ ਵਧ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਤੋਂ ਗਾਇਬ ਹੋਈਆਂ ਇਨ੍ਹਾਂ ਤਿੰਨਾਂ ਕਾਰਾਂ ਨੂੰ ਹਾਲੇ ਤੱਕ ਟਰੇਸ ਨਹੀਂ ਕੀਤਾ ਜਾ ਸਕਿਆ ਹੈ।
ਇਸ ਤੋਂ ਬਾਅਦ ਪੰਜਾਬ ਤੇ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਏਜੰਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਢਾਕਾ ਤੋਂ ਬਾਅਦ ਦਿੱਲੀ ਵਿੱਚ ਵੀ ਅੱਤਵਾਦੀ ਹਮਲਾ ਕਰ ਸਕਦੇ ਹਨ।

RELATED ARTICLES
POPULAR POSTS