26.3 C
Toronto
Tuesday, May 26, 2026
spot_img
Homeਭਾਰਤਏਅਰ ਇੰਡੀਆ ਦੇ ਸੀ.ਈ.ਓ. ਕੈਂਪਬੈਲ ਵਿਲਸਨ ਵਲੋਂ ਅਸਤੀਫਾ

ਏਅਰ ਇੰਡੀਆ ਦੇ ਸੀ.ਈ.ਓ. ਕੈਂਪਬੈਲ ਵਿਲਸਨ ਵਲੋਂ ਅਸਤੀਫਾ

ਜੁਲਾਈ 2022 ਵਿਚ ਵਿਲਸਨ ਨੇ ਸੰਭਾਲੀ ਸੀ ਏਅਰ ਇੰਡੀਆ ਦੀ ਕਮਾਨ
ਮੁੰਬਈ/ਬਿਊਰੋ ਨਿਊਜ਼ : ਟਾਟਾ ਸਮੂਹ ਦੀ ਮਾਲਕੀ ਵਾਲੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਪ੍ਰਬੰਧਕੀ ਨਿਰਦੇਸ਼ਕ (ਐਮਡੀ) ਕੈਂਪਬੈਲ ਵਿਲਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਵਿਲਸਨ ਨੇ ਆਪਣੇ ਅਹੁਦੇ ਤੋਂ ਸੇਵਾਮੁਕਤੀ ਦੀ ਇੱਛਾ ਬੋਰਡ ਕੋਲ ਜ਼ਾਹਿਰ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਵਿਲਸਨ ਦਾ ਪੰਜ ਸਾਲਾ ਕਾਰਜਕਾਲ 2027 ਵਿਚ ਖ਼ਤਮ ਹੋਣਾ ਸੀ, ਪਰ ਉਹ ਪਿਛਲੇ ਸਾਲ ਅਹਿਮਦਾਬਾਦ-ਲੰਡਨ ਉਡਾਣ ਦੇ ਹਾਦਸੇ ਤੋਂ ਬਾਅਦ ਲਗਾਤਾਰ ਨਿੰਦਿਆ ਦੇ ਘੇਰੇ ਵਿਚ ਸਨ। ਉਸ ਦੁਖਦਾਈ ਹਾਦਸੇ ਵਿਚ 241 ਵਿਅਕਤੀਆਂ ਦੀ ਜਾਨ ਚਲੇ ਗਈ ਸੀ।

RELATED ARTICLES
POPULAR POSTS