Breaking News
Home / ਭਾਰਤ / ਮਮਤਾ ਬੈਨਰਜੀ ਦੀ ਅਮਿਤ ਸ਼ਾਹ ਦੇ ਸਾਹਮਣੇ ਬੀਐਸਐਫ ਅਧਿਕਾਰੀਆਂ ਨਾਲ ਹੋਈ ਬਹਿਸ

ਮਮਤਾ ਬੈਨਰਜੀ ਦੀ ਅਮਿਤ ਸ਼ਾਹ ਦੇ ਸਾਹਮਣੇ ਬੀਐਸਐਫ ਅਧਿਕਾਰੀਆਂ ਨਾਲ ਹੋਈ ਬਹਿਸ

ਕਿਹਾ : ਬੀਐਸਐਫ ਨੂੰ ਜ਼ਿਆਦਾ ਅਧਿਕਾਰ ਮਿਲਣ ਕਾਰਨ ਸੂਬੇ ਦੇ ਲੋਕਾਂ ਨੂੰ ਹੁੰਦੀ ਹੈ ਪ੍ਰੇਸ਼ਾਨ
ਕੋਲਕਾਤਾ/ਬਿਊਰੋ ਨਿਊਜ਼ : ਕੋਲਕਾਤਾ ’ਚ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ੇ ਬੀਐਸਐਫ ਦੇ ਅਧਿਕਾਰੀਆਂ ਨਾਲ ਬਹਿਸ ਹੋ ਗਈ। ਮੀਡੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਘਟਨਾ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਥੇ ਹੀ ਮੌਜੂਦ ਸਨ। ਇਹ ਘਟਨਾ ਹਾਵੜਾ ਦੇ ਈਸਟਰਨ ਜੋਨਲ ਕੌਂਸਲਿੰਗ ਦੀ ਮੀਟਿੰਗ ਦੌਰਾਨ ਹੋਈ। ਮਮਤਾ ਬੈਨਰਜੀ ਬੀਐਸਐਫ ਨੂੰ ਬਾਰਡਰ ਦੇ 50 ਕਿਲੋਮੀਟਰ ਅੰਦਰ ਤੱਕ ਕਾਰਵਾਈ ਦੇ ਅਧਿਕਾਰ ਦੇਣ ਤੋਂ ਨਾਰਾਜ਼ ਹੈ। ਮਮਤਾ ਦਾ ਕਹਿਣਾ ਹੈ ਕਿ ਇਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਅਨੁਸਾਰ ਬੀਐਸਐਫ ਨੂੰ ਇੰਟਰਨੈਸ਼ਨਲ ਬਾਰਡਰ ਨਾਲ 50 ਕਿਲੋਮੀਟਰ ਤੱਕ ਦੇ ਇਲਾਕੇ ’ਚ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਦੇ ਲਈ ਮੈਜਿਸਟ੍ਰੇਟ ਦੇ ਹੁਕਮ ਜਾਂ ਵਾਰੰਟ ਦੀ ਵੀ ਕੋਈ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਪਹਿਲਾਂ ਬੀਐਸਐਫ ਸਿਰਫ਼ 15 ਕਿਲੋਮੀਟਰ ਤੱਕ ਹੀ ਕਾਰਵਾਈ ਕਰ ਸਕਦੀ ਸੀ। ਮਮਤਾ ਬੈਨਰਜੀ ਕੇਂਦਰ ਸਰਕਾਰ ਵੱਲੋਂ ਕੀਤੇ ਇਸ ਬਦਲਾਅ ਤੋਂ ਕਾਫੀ ਨਾਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਬੀਐਸਐਫ ਨੂੰ ਜ਼ਿਆਦਾ ਅਧਿਕਾਰ ਦੇਣ ਦੇ ਚਲਦਿਆਂ ਆਮ ਲੋਕਾਂ ਅਤੇ ਅਫ਼ਸਰਾਂ ਦਰਮਿਆਨ ਤਾਲਮੇਲ ਨਹੀਂ ਬਣ ਰਿਹਾ।

 

Check Also

ਡੋਨਾਲਡ ਟਰੰਪ ਨੇ ਦਵਾਈਆਂ ’ਤੇ ਟੈਰਿਫ ਲਗਾਉਣ ਦਾ ਕੀਤਾ ਐਲਾਨ

ਟਰੰਪ ਦੇ ਫੈਸਲੇ ਨਾਲ ਭਾਰਤੀ ਕੰਪਨੀਆਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਵਾਸ਼ਿੰਗਟਨ/ਬਿਊਰੋ ਨਿਊਜ਼ : …