ਨਵੀਂ ਦਿੱਲੀ : ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇਸ ਸਬੰਧੀ ਕਿਹਾ ਕਿ ਚੋਣਾਂ ਨਾ ਲੜਨ ਸਬੰਧੀ ਅਕਾਲੀ ਦਲ ਦਾ ਆਪਣਾ ਫ਼ੈਸਲਾ ਹੈ। ਇਸ ਸਬੰਧੀ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਮਨੋਜ ਤਿਵਾੜੀ ਨੇ ਕਿਹਾ ਕਿ ਅਕਾਲੀ ਦਲ ਸਾਡੀਆਂ ਸਭ ਤੋਂ ਪੁਰਾਣੀਆਂ ਭਾਈਵਾਲ ਪਾਰਟੀਆਂ ‘ਚੋਂ ਇਕ ਹੈ। ਅਕਾਲੀ ਦਲ ਨੇ ਨਾਗਰਿਕਤਾ ਕਾਨੂੰਨ ਸਬੰਧੀ ਸੰਸਦ ‘ਚ ਵੀ ਸਾਡਾ ਸਮਰਥਨ ਕੀਤਾ ਸੀ। ਜੇਕਰ ਉਹ ਚੋਣਾਂ ਨਹੀਂ ਲੜਨਾ ਚਾਹੁੰਦੇ ਤਾਂ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ।
ਅਕਾਲੀ ਆਗੂ ਜ਼ੁਬਾਨੋਂ ਮੁੱਕਰੇ: ਜੀ.ਕੇ.
‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਕਾਲੀ ਆਗੂ ਆਪਣੀ ਗੱਲ ‘ਤੇ ਪੂਰੇ ਨਹੀਂ ਉੱਤਰੇ ਅਤੇ 8 ਸੀਟਾਂ ਲੜਨ ਦਾ ਦਾਅਵਾ ਕਰਨ ਵਾਲੇ ਹੁਣ ਇੱਕ ਵੀ ਸੀਟ ‘ਤੇ ਉਮੀਦਵਾਰ ਮੈਦਾਨ ‘ਚ ਨਹੀਂ ਉਤਾਰ ਰਹੇ।
ਸੀਏਏ ‘ਤੇ ਸਪੋਰਟ ਦਾ ਦਬਾਅ ਬਣਾ ਰਹੀ ਸੀ ਭਾਜਪਾ : ਸ਼੍ਰੋਮਣੀ ਅਕਾਲੀ ਦਲ
ਅਕਾਲੀ-ਭਾਜਪਾ ਗਠਜੋੜ ਟੁੱਟਣ ਦੀ ਪੁਸ਼ਟੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਦੇਸ਼ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ‘ਤੇ ਵਾਰ-ਵਾਰ ਸੀਏਏ ਕਾਨੂੰਨ ਦੀ ਸਪੋਰਟ ਕਰਨ ਦਾ ਦਬਾਅ ਬਣਾ ਰਹੀ ਸੀ। ਕਾਲਕਾ ਨੇ ਕਿਹਾ ਕਿ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ।
2022 ਵਿਚ ਭਾਜਪਾ ਪੰਜਾਬ ਵਿਚ ਇਕੱਲਿਆਂ ਲੜੇ ਵਿਧਾਨ ਸਭਾ ਚੋਣਾਂ : ਮਾਸਟਰ ਮੋਹਨ ਲਾਲ
ਪਠਾਨਕੋਟ : ਜੇਕਰ ਭਾਜਪਾ ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਵਿਚ ਆਪਣੇ ਬਲਬੂਤੇ ‘ਤੇ ਸਰਕਾਰ ਬਣਾ ਸਕਦੀ ਹੈ ਤਾਂ ਪੰਜਾਬ ਵਿਧਾਨ ਸਭਾ ਚੋਣਾਂ 2020 ਵਿਚ ਆਪਣੇ ਬਲਬੂਤੇ ‘ਤੇ ਸਰਕਾਰ ਕਿਉਂ ਨਹੀਂ ਬਣਾ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਕਿ 2020 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਇਕੱਲੇ ਤੌਰ ‘ਤੇ ਲੜੇ।
ਕੀ ਚੀਚੀ ‘ਤੇ ਖੂਨ ਲਾ ਕੇ ਸ਼ਹੀਦ ਹੋ ਰਿਹਾ ਅਕਾਲੀ ਦਲ?
ਇਕ ਪਾਸੇ ਤਾਂ ਸੰਸਦ ਵਿਚ ਸ਼੍ਰੋਮਣੀ ਅਕਾਲੀ ਦਲ ਸੀਏਏ ਦੇ ਹੱਥ ਵਿਚ ਵੋਟਿੰਗ ਕਰਦਾ ਹੈ ਤਾਂ ਦੂਜੇ ਪਾਸੇ ਦਿੱਲੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਇਸ ਲਈ ਲੜਨ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਉਸ ਨੂੰ ਬਿਨਾ ਮੁਸਲਮਾਨਾਂ ਵਾਲਾ ਸੀਏਏ ਮਨਜ਼ੂਰ ਨਹੀਂ ਹੈ। ਹਾਲਾਂਕਿ ਅਕਾਲੀ ਇਸ ਨੂੰ ਲੈ ਕੇ ਭਾਜਪਾ ਨਾਲੋਂ ਗਠਜੋੜ ਤੋੜਨ ਲਈ ਵੀ ਤਿਆਰ ਨਹੀਂ। ਇਸ ਤੋਂ ਇਹੀ ਲੱਗਦਾ ਹੈ ਕਿ ਅਕਾਲੀ ਦਲ ਚੀਚੀ ‘ਤੇ ਖੂਨ ਲਗਾ ਕੇ ਸ਼ਹੀਦ ਹੋ ਰਿਹਾ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …