ਨਵੀਂ ਦਿੱਲੀ/ਬਿਊਰੋ ਨਿਊਜ਼
ਤੇਲ ਕੰਪਨੀ ਇੰਡੀਅਨ ਆਇਲ 16 ਜੂਨ ਤੋਂ ਹਰ ਰੋਜ਼ ਦੇਸ਼ ਭਰ ਵਿਚ ਤੇਲ ਦੀਆਂ ਕੀਮਤਾਂ ਤੈਅ ਕਰੇਗੀ। 16 ਜੂਨ ਤੋਂ ਪੂਰੇ ਦੇਸ਼ ਵਿੱਚ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੇ ਭਾਅ ਤੈਅ ਹੋਣਗੇ। ਤਿੰਨ ਸਰਕਾਰੀ ਕੰਪਨੀਆਂ ਨੇ ਇਸ ਪੁਰਾਣੀ ਮੰਗ ਉੱਤੇ ਮੋਹਰ ਲਾ ਦਿੱਤੀ ਹੈ। ਤੇਲ ਕੰਪਨੀਆਂ ਦਾ ਮੰਨਣਾ ਹੈ ਕਿ ਰੋਜ਼ਾਨਾ ਕੀਮਤ ਤੈਅ ਹੋਣ ਨਾਲ ਮੌਜੂਦਾ ਬਾਜ਼ਾਰ ਦੇ ਹਾਲਾਤ ਜ਼ਿਆਦਾ ਬਿਹਤਰ ਤਰੀਕੇ ਨਾਲ ਨਜ਼ਰ ਆਉਣਗੇ। ਇਸ ਨਾਲ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਭਾਰੀ ਉਤਰਾਅ ਚੜ੍ਹਾਅ ਉੱਤੇ ਵੀ ਕਾਬੂ ਪਾਇਆ ਜਾਵੇਗਾ।
ਚੇਤੇ ਰਹੇ ਕਿ ਪੰਜ ਸ਼ਹਿਰ ਚੰਡੀਗੜ੍ਹ, ਉਦੇਪੁਰ, ਜਮਸ਼ੇਦਪੁਰ, ਪੁੱਡੂਚੇਰੀ ਤੇ ਵਿਸਾਖਾਪਟਨਮ ਵਿੱਚ ਪਹਿਲੀ ਮਈ ਤੋਂ ਰੋਜ਼ਾਨਾ ਤੇਲ ਦੀਆਂ ਕੀਮਤਾਂ ਤੈਅ ਹੋ ਰਹੀਆਂ ਹਨ। ਇਸ ਲਈ ਸਾਰੇ ਪੈਟਰੋਲ ਪੰਪਾਂ ਉੱਤੇ ਡਿਜੀਟਲ ਸਕਰੀਨਾਂ ਲਾਈਆਂ ਗਈਆਂ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …