0.5 C
Toronto
Wednesday, January 7, 2026
spot_img
Homeਭਾਰਤਸ੍ਰੀਲੰਕਾ ਦੇ ਰਾਸ਼ਟਰਪਤੀ ਦੇਣਗੇ ਅਸਤੀਫਾ

ਸ੍ਰੀਲੰਕਾ ਦੇ ਰਾਸ਼ਟਰਪਤੀ ਦੇਣਗੇ ਅਸਤੀਫਾ

ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਰਾਸ਼ਟਰਪਤੀ ਭਵਨ ਦੀ ਕੀਤੀ ਸਾਫ ਸਫਾਈ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਸ੍ਰੀਲੰਕਾ ਵਿਚ ਪਿਛਲੇ 3 ਮਹੀਨਿਆਂ ਤੋਂ ਜਾਰੀ ਆਰਥਿਕ ਅਤੇ ਰਾਜਨੀਤਕ ਸੰਕਟ ਦੇ ਚੱਲਦਿਆਂ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਅਧਿਕਾਰਤ ਤੌਰ ’ਤੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੂੰ ਜਾਣਕਾਰੀ ਦਿੱਤੀ ਹੈ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫਤਰ ਦੇ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਕਿ ਉਹ ਆਪਣੇ ਐਲਾਨ ਮੁਤਾਬਕ ਅਸਤੀਫਾ ਦੇ ਦੇਣਗੇ। ਦੂਜੇ ਪਾਸੇ ਸ੍ਰੀਲੰਕਾ ਵਿਚ ਸਰਬ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਰਮਾਸਿੰਘੇ ਸਰਕਾਰ ਦੇ ਮੰਤਰੀ ਵੀ ਅਸਤੀਫਾ ਦੇ ਦੇਣਗੇ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਰਾਸ਼ਟਰਪਤੀ ਗੋਟਬਾਇਆ ਅਸਤੀਫਾ ਨਹੀਂ ਦੇਣਗੇ ਤਦ ਤੱਕ ਉਹ ਰਾਸ਼ਟਰਪਤੀ ਭਵਨ ਖਾਲੀ ਨਹੀਂ ਕਰਨਗੇ। ਉਧਰ ਦੂਜੇ ਪਾਸੇ ਪ੍ਰਦਰਸ਼ਨਕਾਰੀ ਨੌਜਵਾਨਾਂ ਵਲੋਂ ਰਾਸ਼ਟਰਪਤੀ ਭਵਨ ਦੀ ਸਾਫ ਸਫਾਈ ਵੀ ਕੀਤੀ ਗਈ ਹੈ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਇਹ ਜਨਤਕ ਖੇਤਰ ਹੈ ਤੇ ਇਸ ਨੂੰ ਸਾਫ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਵਿਚ ਬਦਲਾਅ ਲਈ ਪ੍ਰਦਰਸ਼ਨ ਕਰ ਰਹੇ ਹਾਂ ਤੇ ਇਹ ਵੀ ਬਦਲਾਅ ਦਾ ਇਕ ਹਿੱਸਾ ਹੈ।

 

RELATED ARTICLES
POPULAR POSTS