Breaking News
Home / ਭਾਰਤ / ਰਾਮ ਰਹੀਮ ਨੂੰ ਮਿਲਣ ਸੋਨਾਰੀਆ ਜੇਲ੍ਹ ਪਹੁੰਚੀ ਹਨੀਪ੍ਰੀਤ

ਰਾਮ ਰਹੀਮ ਨੂੰ ਮਿਲਣ ਸੋਨਾਰੀਆ ਜੇਲ੍ਹ ਪਹੁੰਚੀ ਹਨੀਪ੍ਰੀਤ

ਅਨਿਲ ਵਿੱਜ ਦੇ ਗ੍ਰਹਿ ਮੰਤਰੀ ਬਣਦਿਆਂ ਹੀ ਗੁੱਪ-ਚੁੱਪ ਮਿਲ ਗਈ ਮਨਜੂਰੀ
ਰੋਹਤਕ/ਬਿਊਰੋ ਨਿਊਜ਼
ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ‘ਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਉਸ ਨੂੰ ਕਰੀਬ 28 ਮਹੀਨਿਆਂ ਬਾਅਦ ਮਿਲਣ ਲਈ ਰੋਹਤਕ ਦੀ ਸੋਨਾਰੀਆ ਜੇਲ੍ਹ ਪਹੁੰਚੀ। ਇਸ ਤੋਂ ਪਹਿਲਾਂ ਇਹ ਦੋਵੇਂ 25 ਅਗਸਤ 2017 ਨੂੰ ਮਿਲੇ ਸਨ, ਜਦੋਂ ਬਲਾਤਕਾਰ ਦੇ ਮਾਮਲੇ ਵਿਚ ਪੰਚਕੂਲਾ ਅਦਾਲਤ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਅਤੇ ਰਾਮ ਰਹੀਮ ਦੀ ਮੁਲਾਕਾਤ ਨੂੰ ਲੈ ਕੇ ਪ੍ਰਸ਼ਾਸਨ ਨੂੰ ਬਹੁਤ ਮੁਸ਼ਕਲ ਆ ਰਹੀ ਸੀ, ਪਰ ਅਨਿਲ ਵਿੱਜ ਦੇ ਹਰਿਆਣਾ ਦੇ ਗ੍ਰਹਿ ਮੰਤਰੀ ਬਣਦਿਆਂ ਹੀ ਇਹ ਮੁਲਾਕਾਤ ਹੋ ਸਕੀ ਹੈ। ਹਨੀਪ੍ਰੀਤ ਸਿਰਸਾ ਦੇ ਨੰਬਰ ਵਾਲੀ ਆਈ-20 ਕਾਰ ਵਿੱਚ ਸਵਾਰ ਸੀ ਅਤੇ ਕੋਈ ਵੇਖ ਨਾ ਲਵੇ ਇਸ ਲਈ ਕਾਰ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਲਾਈ ਹੋਈ ਸੀ। ਹਨੀਪ੍ਰੀਤ ਦੀ ਕਾਰ ਨਾਲ ਦੋ ਹੋਰ ਇਨੋਵਾ ਗੱਡੀਆਂ ਵੀ ਸਨ। ਧਿਆਨ ਰਹੇ ਕਿ ਹਨੀਪ੍ਰੀਤ ਲੰਘੀ 6 ਅਕਤੂਬਰ ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਈ ਹੈ। ਉਸ ਸਮੇਂ ਤੋਂ ਹੀ ਉਹ ਰਾਮ ਰਹੀਮ ਨਾਲ ਮੁਲਕਾਤ ਲਈ ਸਰਗਰਮ ਸੀ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …