ਨਵੀਂ ਦਿੱਲੀ : ਕਿਰਨ ਬੇਦੀ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਤੇਲੰਗਾਨਾ ਦੇ ਰਾਜਪਾਲ ਤਾਲਿਸਾਈ ਸੁੰਦਰਰਾਜਨ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਕਿਰਨ ਬੇਦੀ ਨੂੰ 29 ਮਈ, 2016 ਨੂੰ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੁਡੂਚੇਰੀ ਦੀ ਕਾਂਗਰਸ ਸਰਕਾਰ ਤੇ ਕਿਰਨ ਬੇਦੀ ‘ਚ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਸੀ। ਮੁੱਖ ਮੰਤਰੀ ਵੀ ਨਾਰਾਇਣਸਵਾਮੀ ਨੇ 10 ਫਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਸੌਂਪ ਕੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਸਾਬਕਾ ਆਈਪੀਐੱਸ ਅਧਿਕਾਰੀ ਨੂੰ ਵਾਪਸ ਸੱਦ ਲਿਆ ਜਾਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਤੁਗਲਕ ਦਰਬਾਰ ਚਲਾ ਰਹੇ ਹਨ। ਇਸੇ ਦੌਰਾਨ ਪੁਡੂਚੇਰੀ ਦੀ ਕਾਂਗਰਸ ਸਰਕਾਰ ਘੱਟ ਗਿਣਤੀ ‘ਚ ਆ ਚੁੱਕੀ ਹੈ। ਅਸਲ ‘ਚ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ‘ਚ ਇਕ ਹੋਰ ਵਿਧਾਇਕ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਮੌਜੂਦਾ ਸਦਨ ‘ਚ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੇ ਹੁਣ 14 ਵਿਧਾਇਕ ਰਹਿ ਗਏ ਹਨ। ਅਜਿਹੇ ‘ਚ ਕਾਂਗਰਸ ਸਰਕਾਰ ਨੇ ਵਿਧਾਨ ਸਭਾ ‘ਚ ਆਪਣਾ ਬਹੁਮਤ ਗੁਆ ਲਿਆ ਹੈ। ਹਾਲਾਂਕਿ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਸਦਨ ‘ਚ ਬਹੁਮਤ ਹਾਸਲ ਹੈ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …