9.6 C
Toronto
Tuesday, May 12, 2026
spot_img
Homeਭਾਰਤਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ 'ਚ ਘਿਰੇ ਅਕਸ਼ੇ ਕੁਮਾਰ ਨੇ...

ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ‘ਚ ਘਿਰੇ ਅਕਸ਼ੇ ਕੁਮਾਰ ਨੇ ਤੋੜੀ ਚੁੱਪ

ਕਿਹਾ – ਮੈਂ ਕਦੇ ਕਿਸੇ ਰਾਮ ਰਹੀਮ ਨੂੰ ਮਿਲਿਆ ਹੀ ਨਹੀਂ
ਮੁੰਬਈ/ਬਿਊਰੋ ਨਿਊਜ਼
ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਬਾਦਲ ਪਿਉ-ਪੁੱਤ ਅਤੇ ਫਿਲਮ ਅਦਾਕਾਰ ਅਕਸ਼ੇ ਕੁਮਾਰ ਨੂੰ ਸੰਮਨ ਭੇਜੇ ਹਨ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਟਵੀਟ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਅਕਸ਼ੇ ਨੇ ਕਿਹਾ ਕਿ ਉਹ ਗੁਰਮੀਤ ਰਾਮ ਰਹੀਮ ਨੂੰ ਆਪਣੀ ਜ਼ਿੰਦਗੀ ਵਿਚ ਕਦੇ ਵੀ ਨਹੀਂ ਮਿਲਿਆ ਅਤੇ ਇਹ ਸਾਰੀਆਂ ਅਫਵਾਹਾਂ ਹਨ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਦੇ ਮਾਮਲੇ ਵਿਚ ਅਦਾਕਾਰ ਅਕਸ਼ੇ ਕੁਮਾਰ ਵਲੋਂ ਵੱਡੀ ਭੂਮਿਕਾ ਨਿਭਾਉਣ ਦੇ ਚਰਚੇ ਹਨ। ਕਿਹਾ ਜਾ ਰਿਹਾ ਹੈ ਕਿ ਅਕਸ਼ੇ ਨੇ 20 ਸਤੰਬਰ 2015 ਨੂੰ ਆਪਣੇ ਫਲੈਟ ਵਿਚ ਸੁਖਬੀਰ ਬਾਦਲ ਅਤੇ ਰਾਮ ਰਹੀਮ ਵਿਚਕਾਰ ਬੈਠਕ ਕਰਵਾਈ ਸੀ। ਇਸ ਬੈਠਕ ਦੌਰਾਨ ਹੀ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕਰਨ ‘ਤੇ ਮੋਹਰ ਲੱਗੀ ਸੀ।

RELATED ARTICLES
POPULAR POSTS