0.2 C
Toronto
Wednesday, December 3, 2025
spot_img
Homeਭਾਰਤਫਿਲਮ ਅਦਾਕਾਰ ਤੇ ਨਿਰਮਾਤਾ ਸਤੀਸ਼ ਕੌਸ਼ਿਕ ਦਾ ਦਿਹਾਂਤ

ਫਿਲਮ ਅਦਾਕਾਰ ਤੇ ਨਿਰਮਾਤਾ ਸਤੀਸ਼ ਕੌਸ਼ਿਕ ਦਾ ਦਿਹਾਂਤ

ਸਮੁੱਚੇ ਫਿਲਮ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਮਸ਼ਹੂਰ ਫਿਲਮ ਅਭਿਨੇਤਾ ਅਤੇ ਨਿਰਮਾਤਾ ਸਤੀਸ਼ ਕੌਸ਼ਿਕ ਦਾ ਨਵੀਂ ਦਿੱਲੀ ਵਿਚ ਅੱਜ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਕੌਸ਼ਿਕ ਹੋਰਾਂ ਦੀ ਉਮਰ 66 ਸਾਲ ਸੀ। ਸਤੀਸ਼ ਕੌਸ਼ਿਕ ਦੇ ਦਿਹਾਂਤ ’ਤੇ ਸਮੁੱਚੇ ਫਿਲਮ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਤੀਸ਼ ਕੌਸ਼ਿਕ ਇੱਕ ਮਸ਼ਹੂਰ ਬਾਲੀਵੁੱਡ ਅਭਿਨੇਤਾ, ਕਾਮੇਡੀਅਨ ਦੇ ਨਾਲ-ਨਾਲ ਸਕਿ੍ਰਪਟ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੀ ਸਨ। ਉਨ੍ਹਾਂ ਦਾ ਜਨਮ 13 ਅਪ੍ਰੈਲ 1956 ਨੂੰ ਹਰਿਆਣਾ ਸੂਬੇ ਵਿੱਚ ਹੋਇਆ ਸੀ। ਉਨ੍ਹਾਂ ਬਾਲੀਵੁੱਡ ਵਿੱਚ ਆਪਣਾ ਬ੍ਰੇਕ ਲੈਣ ਤੋਂ ਪਹਿਲਾਂ ਥੀਏਟਰ ਵਿੱਚ ਕੰਮ ਕੀਤਾ ਅਤੇ ਆਪਣੀ ਪਛਾਣ ਬਣਾਈ। ਬਤੌਰ ਫਿਲਮ ਅਦਾਕਾਰ ਸਤੀਸ਼ ਕੌਸ਼ਿਕ ਨੂੰ 1987 ਦੀ ਫਿਲਮ ‘ਮਿਸਟਰ ਇੰਡੀਆ’ ਦੇ ਕੈਲੰਡਰ ਤੋਂ ਪਛਾਣ ਮਿਲੀ, ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ। ਬਾਅਦ ਵਿੱਚ 1997 ਵਿੱਚ, ਉਸਨੇ ‘ਦੀਵਾਨਾ ਮਸਤਾਨਾ’ ਵਿੱਚ ਪੱਪੂ ਪੇਜਰ ਦੀ ਭੂਮਿਕਾ ਨਿਭਾਈ। ਸਤੀਸ਼ ਕੌਸ਼ਿਕ ਨੂੰ 1990 ਵਿੱਚ ਫਿਲਮ ‘ਰਾਮ ਲਖਨ’ ਲਈ ਅਤੇ 1997 ਵਿੱਚ ਫਿਲਮ ‘ਸਾਜਨ ਚਲੇ ਸਸੁਰਾਲ’ ਲਈ ਸਰਬੋਤਮ ਕਾਮੇਡੀਅਨ ਦਾ ਫਿਲਮ ਫੇਅਰ ਐਵਾਰਡ ਮਿਲਿਆ। ਉਸ ਨੇ ਕਈ ਫਿਲਮਾਂ ਵਿੱਚ ਕਾਮੇਡੀਅਨ ਦੀ ਭੂਮਿਕਾ ਨਿਭਾਈ। ਸਤੀਸ਼ ਕੌਸ਼ਿਕ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਵਿੱਚ ਕੀਤੀ ਸੀ। ਗ੍ਰੈਜੂਏਸ਼ਨ ਤੋਂ ਬਾਅਦ, ਉਸਨੇ ਨੈਸ਼ਨਲ ਸਕੂਲ ਆਫ਼ ਡਰਾਮਾ (ਐਨਐਸਡੀ) ਵਿੱਚ ਦਾਖਲਾ ਲਿਆ ਅਤੇ 1983 ਵਿੱਚ ਬਾਲੀਵੁੱਡ ਵਿੱਚ ਆਪਣੀ ਪਹਿਚਾਣ ਬਣਾਈ ਸੀ।

RELATED ARTICLES
POPULAR POSTS