
ਚੈਂਪੀਅਨ ਆਰ.ਸੀ.ਬੀ. ਨੂੰ ਮਿਲੇ 20 ਕਰੋੜ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਕ੍ਰਿਕਟ ਦੇ ਇਸ ਫਾਈਨਲ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਆਈਪੀਐਲ ਦਾ ਖਿਤਾਬ ਦੂਜੀ ਵਾਰ ਆਪਣੇ ਨਾਮ ਕੀਤਾ ਹੈ। ਬੰਗਲੁਰੂ ਦੀ ਇਸ ਜਿੱਤ ਵਿਚ ਵਿਰਾਟ ਕੋਹਲੀ ਦਾ ਅਹਿਮ ਯੋਗਦਾਨ ਰਿਹਾ ਹੈ। ਕੋਹਲੀ ਨੇ 42 ਗੇਂਦਾਂ ’ਤੇ 75 ਦੌੜਾਂ ਬਣਾਈਆਂ, ਜਿਸ ਨਾਲ ਆਰ.ਸੀ.ਬੀ. ਦੀ ਜਿੱਤ ਆਸਾਨ ਹੋ ਗਈ। ਚੈਂਪੀਅਨ ਬਣਨ ’ਤੇ ਆਰ.ਸੀ.ਬੀ. ਨੂੰ ਟਰਾਫੀ ਦੇ ਨਾਲ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ, ਜਦੋਂ ਕਿ ਦੂਜੇ ਸਥਾਨ ’ਤੇ ਰਹਿਣ ਵਾਲੀ ਗੁਜਰਾਤ ਟਾਈਟਨਜ਼ ਦੀ ਟੀਮ ਨੂੰ 12 ਕਰੋੜ 50 ਲੱਖ ਰੁਪਏ ਦੀ ਰਾਸ਼ੀ ਮਿਲੀ ਹੈ। ਇਸੇ ਦੌਰਾਨ ਰਾਜਸਥਾਨ ਦੀ ਟੀਮ ਦੇ 15 ਸਾਲਾਂ ਦੇ ਖਿਡਾਰੀ ਵੈਭਵ ਸ਼ੂੁਰਿਆਵੰਸੀ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਪੰਜ ਐਵਾਰਡ ਮਿਲੇ ਹਨ।

