Breaking News
Home / ਕੈਨੇਡਾ / Front / ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਇਕ ਵਾਰ ਫੇਰ ਲੱਗੀ ਭਿਆਨਕ ਅੱਗ

ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਇਕ ਵਾਰ ਫੇਰ ਲੱਗੀ ਭਿਆਨਕ ਅੱਗ

ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਇਕ ਵਾਰ ਫੇਰ ਲੱਗੀ ਭਿਆਨਕ ਅੱਗ

ਚੰਡੀਗੜ੍ਹ / ਪ੍ਰਿੰਸ ਗਰਗ

ਚੰਡੀਗੜ੍ਹ , 16 ਅਕਤੂਬਰ 2023- ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਦੀ ਬੇਸਮੈਂਟ ਵਿੱਚ ਸੋਮਵਾਰ ਸਵੇਰੇ ਅੱਗ ਲੱਗ ਗਈ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਸਵੇਰੇ 9 ਵਜੇ ਬੇਸਮੈਂਟ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ। ਇਸ ਸਬੰਧੀ ਸੂਚਨਾ ਮਿਲਣ ‘ਤੇ ਫਾਇਰ ਸੇਫਟੀ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਅੱਗ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।

PGI ਵਿੱਚ ਵਾਰ ਵਾਰ ਅੱਗ ਲੱਗਣਾ ਕਈ ਤਰਾਂ ਦੇ ਸਵਾਲ ਖੜੇ ਕਰ ਰਿਹਾ ਹੈ ਅਜੇ 6 ਦਿਨ ਪਹਿਲਾਂ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ ਸੀ। ਜਿਸ ਵਿੱਚ 400 ਤੋਂ ਵੱਧ ਮਰੀਜ਼ਾਂ ਨੂੰ ਬਚਾ ਕੇ ਬਾਹਰ ਕੱਢਿਆ ਗਿਆ ਸੀ । ਹੁਣ ਤੱਕ ਪੀਜੀਆਈ ਦੀ ਜਾਂਚ ਕਮੇਟੀ ਉਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਰੁੱਝੀ ਹੋਈ ਸੀ ਕਿ ਇਸੇ ਦੌਰਾਨ ਐਡਵਾਂਸ ਹਾਈ ਸੈਂਟਰ ਵਿੱਚ ਲੱਗੀ ਅੱਗ ਨੇ ਸਮੱਸਿਆ ਹੋਰ ਵਧਾ ਦਿੱਤੀ ਹੈ। ਅਤੇ ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ |

Check Also

ਕਿਸਾਨ 15 ਅਗਸਤ ਨੂੰ ਭਾਰਤ ਭਰ ’ਚ ਕਰਨਗੇ ਟਰੈਕਟਰ ਮਾਰਚ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …