ਸੁਨੀਲ ਜਾਖੜ ਨੇ ਬਹਿਸ ਦੀ ਕਾਰਵਾਈ ਲਈ ਤਿੰਨ ਨਾਵਾਂ ਦੇ ਪੈਨਲ ਦੀ ਕੀਤੀ ਸਿਫਾਰਸ਼ October 16, 2023 ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਬਹਿਸ ਦੇ ਸੱਦੇ ਨਾਲ ਸਿਆਸੀ ਮਾਹੌਲ ਗਰਮਾਇਆ ਸੁਨੀਲ ਜਾਖੜ ਨੇ ਬਹਿਸ ਦੀ ਕਾਰਵਾਈ ਲਈ ਤਿੰਨ ਨਾਵਾਂ ਦੇ ਪੈਨਲ ਦੀ ਕੀਤੀ ਸਿਫਾਰਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸ.ਵਾਈ.ਐਲ. ਅਤੇ ਸੂਬੇ ਦੇ ਹੋਰ ਮੁੱਦਿਆਂ ’ਤੇ ਬਹਿਸ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੋਇਆ ਹੈ। ਇਹ ਬਹਿਸ 1 ਨਵੰਬਰ 2023 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਰੱਖੀ ਗਈ ਹੈ। ਇਸ ਬਹਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਸਿਆਸੀ ਸਵਾਲ ਚੁੱਕ ਰਹੇ ਹਨ ਅਤੇ ਮੁੱਖ ਮੰਤਰੀ ਵੀ ਉਸੇ ਤਰ੍ਹਾਂ ਦੇ ਜਵਾਬ ਦੇ ਰਹੇ ਹਨ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਇਕ ਵਾਰ ਫਿਰ ਖੁੱਲ੍ਹੀ ਬਹਿਸ ਦੇ ਲਈ ਪੈਨਲ ਬੁਲਾਉਣ ’ਤੇ ਅੜ ਗਏ ਹਨ। ਇਸ ਖੁੱਲ੍ਹੀ ਬਹਿਸ ਦੀ ਕਾਰਵਾਈ ਤੇ ਨਿਗਰਾਨੀ ਲਈ ਜਾਖੜ ਨੇ ਤਿੰਨ ਆਗੂਆਂ ਦੇ ਪੈਨਲ ਡਾ. ਧਰਮਵੀਰ ਗਾਂਧੀ, ਐਚ.ਐਸ. ਫੂਲਕਾ ਅਤੇ ਕੰਵਰ ਸੰਧੂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਮੁੱਖ ਮੰਤਰੀ ਵਲੋਂ ਇਸ ਪੈਨਲ ਨੂੰ ਇਜ਼ਾਜਤ ਨਾ ਦੇਣ ਦੇ ਲਈ ਜਾਖੜ ਨੇ ਸਵਾਲ ਵੀ ਚੁੱਕੇ ਹਨ। ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਇਨ੍ਹਾਂ ਨਾਵਾਂ ਸਬੰਧੀ ਹਾਮੀ ਭਰਨਗੇ ਤਾਂ ਉਹ ਇਨ੍ਹਾਂ ਤਿੰਨਾਂ ਆਗੂਆਂ ਡਾ. ਧਰਮਵੀਰ ਗਾਂਧੀ, ਐਚ.ਐਸ.ਫੂਲਕਾ ਅਤੇ ਕੰਵਰ ਸੰਧੂ ਨੂੰ ਮਨਾ ਕੇ ਲੈ ਆਉਣਗੇ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਉਨ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ’ਤੇ ਤਿੱਖੇ ਸਿਆਸੀ ਤਨਜ਼ ਵੀ ਕਸੇ ਸਨ। ਸੀਐਮ ਨੇ ਕਿਹਾ ਸੀ ਕਿ ਸਿਰਫ ਐਸ.ਵਾਈ.ਐਲ. ਦੇ ਮੁੱਦੇ ’ਤੇ ਹੀ ਬਹਿਸ ਨਹੀਂ ਹੋਵੇਗੀ, ਸਗੋਂ 1965 ਤੋਂ ਬਾਅਦ ਸਿਆਸੀ ਆਗੂਆਂ ਵਲੋਂ ਪੰਜਾਬ ਨੂੰ ਕਿਸ ਤਰ੍ਹਾਂ ਲੁੱਟਿਆ ਗਿਆ, ਇਸ ਸਭ ’ਤੇ ਬਹਿਸ ਹੋਵੇਗੀ। 2023-10-16 Parvasi Chandigarh Share Facebook Twitter Google + Stumbleupon LinkedIn Pinterest