Breaking News
Home / ਕੈਨੇਡਾ / Front / ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ’ਚੋਂ ਵੱਡੀ ਗਿਣਤੀ ਮੋਬਾਇਲ ਫੋਨ ਹੋਏ ਬਰਾਮਦ

ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ’ਚੋਂ ਵੱਡੀ ਗਿਣਤੀ ਮੋਬਾਇਲ ਫੋਨ ਹੋਏ ਬਰਾਮਦ

ਕੈਦੀਆਂ ਨੇ ਬਾਥਰੂਮਾਂ ਵਿਚ ਛੁਪਾ ਕੇ ਰੱਖੇ ਹੋਏ ਸਨ ਮੋਬਾਇਲ ਫੋਨ


ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ਵਿਚੋਂ ਵੱਡੀ ਗਿਣਤੀ ਮੋਬਾਇਲ ਫੋਨ ਬਰਾਮਦ ਹੋਏ ਹਨ। ਇਹ ਮੋਬਾਇਲ ਫੋਨ ਨਾਭਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਰੀਫ਼ ਮੁਹੰਮਦ, ਮੱਖਣ ਸਿੰਘ ਅਤੇ ਸਵਰਨਜੀਤ ਸਿੰਘ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਬਰਾਮਦ ਕੀਤੇ ਗਏ। ਜੇਲ੍ਹ ਮੁਲਾਜ਼ਮਾਂ ਨੇ ਚੈਕਿੰਗ ਦੌਰਾਨ ਜਦੋਂ ਬੈਰਕ ਨੰਬਰ ਪੰਜ ਦੇ ਬਾਥਰੂਮ ’ਚ ਵਾਸ਼ ਬੇਸਿਨ ਦੇ ਪਾਈਪ ਉਖੜਿਆ ਹੋਇਆ ਮਿਲਿਆ। ਜਦੋਂ ਇਸ ਪਾਈਪ ਨੂੰ ਉਥੋਂ ਹਟਾ ਕੇ ਦੇਖਿਆ ਗਿਆ ਤਾਂ ਇਸ ਦੇ ਅੰਦਰ ਤਿੰਨ ਮੋਬਾਇਲ ਛੁਪਾ ਕੇ ਰੱਖੇ ਹੋਏ ਸਨ। ਇਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਬਾਕੀ ਬਾਥਰੂਮਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਚੱਕੀ ਨੰਬਰ 15 ਦੀ ਪਾਈਪ ਨੂੰ ਜਦੋਂ ਹਿਲਾ ਕੇ ਦੇਖਿਆ ਗਿਆ ਤਾਂ ਇਥੋਂ ਵੀ ਇਕ ਸਮਾਰਟ ਫੋਨ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਬੈਰਕ ਨੰਬਰ ਤਿੰਨ ਵਿਚੋਂ ਮੋਬਾਇਲ ਫੋਨ ਬਰਾਮਦ ਹੋਇਆ। ਜੇਲ੍ਹ ’ਚੋਂ ਵੱਡੀ ਪੱਧਰ ’ਤੇ ਫੋਨ ਮਿਲਣ ਤੋਂ ਬਾਅਦ ਜੇਲ੍ਹ ਅੰਦਰ ਅਧਿਕਾਰੀਆਂ ਨੇ ਚੌਕਸੀ ਵਧਾ ਦਿੱਤੀ ਹੈ।

Check Also

ਡਾ. ਦਲਜੀਤ ਸਿੰਘ ਚੀਮਾ ਨੇ ਨਾਰਾਇਣ ਸਿੰਘ ਚੌੜਾ ਦੀ ਰਿਹਾਈ ’ਤੇ ਚੁੱਕੇ ਸਵਾਲ

ਕਿਹਾ : ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਧੂਰੀ ਜਾਣਕਾਰੀ ਕਾਰਨ ਚੌੜਾ ਨੂੰ ਮਿਲੀ ਰਿਹਾਈ ਚੰਡੀਗੜ੍ਹ/ਬਿਊਰੋ …