
ਘੱਟ ਕੀਮਤ ’ਤੇ ਲੋਕ ਦਵਾਈਆਂ ਖਰੀਦ ਸਕਣਗੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਰਕਾਰੀ ਵੈਬਸਾਈਟ ਲਾਂਚ ਕੀਤੀ ਹੈ। ਟਰੰਪ ਦਾ ਦਾਅਵਾ ਹੈ ਕਿ ਇਹ ਪਲੇਟਫਾਰਮ ਅਮਰੀਕੀਆਂ ਨੂੰ ਸਸਤੀਆਂ ਦਵਾਈਆਂ ਦਿਵਾਉਣ ਵਿਚ ਮੱਦਦ ਕਰੇਗਾ ਅਤੇ ਇਸ ਨਾਲ ਹੈਲਥ ਕੇਅਰ ਖਰਚ ਵੀ ਘੱਟ ਹੋਵੇਗਾ। ਵਾਈਟ ਹਾਊਸ ਦੇ ਗਲਿਆਰੇ ਵਿਚ ਵੈਬਸਾਈਟ ਦਾ ਉਦਘਾਟਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਤੁਹਾਡਾ ਬਹੁਤ ਸਾਰਾ ਪੈਸਾ ਬਚਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੇ ਹੈਲਥ ਕੇਅਰ ਸਿਸਟਮ ਦੇ ਲਈ ਵੀ ਚੰਗਾ ਹੈ। ਇਹ ਪਹਿਲ ਅਜਿਹੇ ਸਮੇਂ ਆਈ ਹੈ, ਜਦੋਂ ਅਮਰੀਕਾ ਵਿਚ ਮਹਿੰਗਾਈ ਵੱਡਾ ਸਿਆਸੀ ਮੁੱਦਾ ਬਣੀ ਹੋਈ ਹੈ। ਧਿਆਨ ਰਹੇ ਕਿ ਨਵੰਬਰ ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਲਈ ਦਵਾਈਆਂ, ਹੈਲਥ ਕੇਅਰ, ਘਰ, ਕਿਰਾਇਆ ਅਤੇ ਗਰੌਸਰੀ ਦੀਆਂ ਵਧਦੀਆਂ ਕੀਮਤਾਂ ਇਕ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ।

