Breaking News
Home / ਦੁਨੀਆ / ਟਾਈਗਰਜੀਤ ਸਿੰਘ ਫਾਊਂਡੇਸ਼ਨ ਸਲਾਨਾ ‘ਮਿਰਾਕਲ ਆਨ ਮੇਨ ਸਟਰੀਟ’ ਦੀ ਤਿਆਰੀ ਵਿਚ

ਟਾਈਗਰਜੀਤ ਸਿੰਘ ਫਾਊਂਡੇਸ਼ਨ ਸਲਾਨਾ ‘ਮਿਰਾਕਲ ਆਨ ਮੇਨ ਸਟਰੀਟ’ ਦੀ ਤਿਆਰੀ ਵਿਚ

logo-2-1-300x105-3-300x105ਬਰੈਂਪਟਨ : ਟਾਈਗਰਜੀਤ ਸਿੰਘ ਫਾਊਂਡੇਸ਼ਨ ਹੁਣ ਆਪਣੇ ਟੌਏ ਡਰਾਈਵ ਚੈਰਿਟੀ ਆਯੋਜਨ 8ਵੇਂ ਮਿਰਾਕਲ ਆਨ ਮੇਨ ਸਟਰੀਟ ਦੀ ਤਿਆਰੀ ਵਿਚ ਹੈ। ਇਸ ਸਾਲ ਟੀਮ ਟਾਈਗਰ ਸੈਂਚੁਰੀ 21 ਹੈਰੀਟੇਜ ਗਰੁੱਪ ਦੁਆਰਾ ਪ੍ਰਮੁੱਖ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਸਾਲ ਇਸ ਅਭਿਆਨ ਵਿਚ ਇਕੱਤਰ ਕੀਤੇ ਗਏ ਦਾਨ ਤੋਂ ਖਿਡੌਣੇ, ਖਾਣ ਪੀਣ ਦਾ ਸਮਾਨ ਅਤੇ ਜ਼ਰੂਰੀ ਚੀਜ਼ਾਂ ਖਰੀਦ ਕੇ ਜ਼ਰੂਰਮੰਦ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਹ ਸਮਾਨ ਸਾਲਵੇਸ਼ਨ ਆਰਮੀ, ਹਾਲਟਨ ਵੁਮੈਨਸ ਸ਼ੈਲਟਰ ਆਦਿ ਦੇ ਮਾਧਿਅਮ ਨਾਲ ਪ੍ਰਦਾਨ ਕੀਤਾ ਜਾਂਦਾ ਹੈ। ਉਥੇ ਸਿਕ ਕਿਡਸ ਅਤੇ ਮੈਕਮਾਸਟਰ ਚਿਲਡਰਨ ਹਸਪਤਾਲ ਵਿਚ ਵੀ ਬੱਚਿਆਂ ਨੂੰ ਖਿਡੌਣੇ ਆਦਿ ਦਿੱਤੇ ਜਾਂਦੇ ਹਨ। ਸਕੂਲਾਂ ਨੂੰ ਵੀ ਜ਼ਰੂਰੀ ਸਮਾਨ, ਬਰੇਕਫਾਸਟ ਪ੍ਰੋਗਰਾਮਾਂ ਅਤੇ ਮੈਂਟਲ ਹੈਲਥ ਏਡ ਵੀ ਸਥਾਨਕ ਸਕੂਲ ਨੂੰ ਹਾਲਟਨ ਲਰਨਿੰਗ ਫਾਊਂਡੇਸ਼ਨ ਦੇ ਮਾਧਿਅਮ ਨਾਲ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਫਾਊਂਡੇਸ਼ਨ ਕਰੀਬ 1.5 ਮਿਲੀਅਨ ਡਾਲਰ ਇਕੱਤਰ ਕਰਕੇ ਦਾਨ ਕਰ ਚੁੱਕੀ ਹੈ। ਇਸ ਵਿਚ ਸਪਾਂਸਰਸ਼ਿਪ ਤੋਂ ਵੀ ਦਾਨ ਆਉਂਦਾ ਹੈ।
ਟਾਈਗਰਜੀਤ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਟਾਈਗਰਜੀਤ ਸਿੰਘ ਜੂਨੀਅਰ ਨੇ ਦੱਸਿਆ ਕਿ ਮਿਰਾਕਲ ਆਨ ਮੇਨ ਸਟਰੀਟ ਦਾ ਉਦੇਸ਼ ਸਭ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਗਰੀਬੀ ਅਤੇ ਬਿਮਾਰੀ ਕੋਈ ਭੇਦਭਾਵ ਨਹੀਂ ਕਰਦੀ ਹੈ ਅਤੇ ਦਾਨ ਕਰਨ ਦੀ ਭਾਵਨਾ ਸਾਰਿਆਂ ਵਿਚ ਹੋਣੀ ਚਾਹੀਦੀ ਹੈ। ਇਸ ਸਬੰਧ ਵਿਚ ਅਧਿਕਾਰ ਜਾਣਕਾਰੀ ਮਿਰਾਕਲਆਨਮੇਨ.ਸੀਏ ‘ਤੇ ਵੀ ਲਈ ਜਾ ਸਕਦੀ ਹੈ। ਦਾਨ ਆਨਲਾਈਨ ਵੀ ਦਿੱਤਾ ਜਾ ਸਕਦਾ ਹੈ। ਇਸਦੇ ਨਾਲ ਹੀ ਹਾਲਟਨ ਲਰਨਿੰਗ ਫਾਊਂਡੇਸ਼ਨ ਨੇ ਟਾਈਗਰਜੀਤ ਸਿੰਘ ਅਤੇ ਟਾਈਗਰ ਅਲੀ ਸਿੰਘ ਨੂੰ ਆਪਣੇ ਅੰਬੈਸਡਰ ਵੀ ਨਿਯੁਕਤ ਕੀਤਾ ਹੈ। ਫਾਊਂਡੇਸ਼ਨ ਨੇ ਪਹਿਲੀ ਵਾਰ ਕਿਸੇ ਹਸਤੀ ਨੂੰ ਆਪਣਾ ਅੰਬੈਸਡਰ ਬਣਾਇਆ ਹੈ। ਦੋਵੇਂ ਸਾਬਕਾ ਰੈਸਲਿੰਗ ਸੁਪਰ ਸਟਾਰ ਹਨ ਅਤੇ ਹੁਣ ਜਨਸੇਵਾ ਦਾ ਕੰਮ ਕਰਨਾ ਹੀ ਆਪਣਾ ਧਰਮ ਸਮਝਦੇ ਹਨ। ਉਹਨਾਂ ਦੱਸਿਆ ਕਿ ਹੁਣ ਦੋਵੇਂ ਫਾਊਂਡੇਸ਼ਨਾਂ ਰਲ ਕੇ ਹੋਰ ਵੀ ਪ੍ਰੋਗਰਾਮ ਆਯੋਜਿਤ ਕਰਕੇ ਦਾਨ ਦਾ ਕੰਮ ਤੇਜ਼ ਕਰਨਗੀਆਂ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …