5 C
Toronto
Tuesday, November 25, 2025
spot_img
Homeਦੁਨੀਆਰੂਸ ਨੇ ਯੂਕਰੇਨ ’ਚ ਮਚਾਈ ਤਬਾਹੀ

ਰੂਸ ਨੇ ਯੂਕਰੇਨ ’ਚ ਮਚਾਈ ਤਬਾਹੀ

ਰੂਸ ਨਾਲ ਜੰਗ ’ਚ ਇਕੱਲਾ ਰਹਿ ਗਿਆ ਯੂਕਰੇਨ
ਰਾਸ਼ਟਰਪਤੀ ਜੇਲੈਂਸਕੀ ਨੇ ਕਿਹਾ, ਜ਼ਰੂਰਤ ਸਮੇਂ ਸਾਰਿਆਂ ਨੇ ਸਾਥ ਛੱਡਿਆ
ਕੀਵ/ਬਿਊਰੋ ਨਿਊਜ਼
ਰੂਸ ਨੇ ਯੂਕਰੇਨ ਵਿਚ ਭਾਰੀ ਤਬਾਹੀ ਮਚਾਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਅਤੇ ਨਾਟੋ ਦੇਸ਼ਾਂ ਤੋਂ ਉਮੀਦ ਸੀ ਕਿ ਉਹ ਰੂਸ ਦੇ ਖਿਲਾਫ ਜੰਗ ਵਿਚ ਯੂਕਰੇਨ ਦੀ ਮੱਦਦ ਕਰਨਗੇ, ਪਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ਵਿਚ ਫੌਜ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਜੇਲੈਂਸਕੀ ਨੇ ਬਿਆਨ ਜਾਰੀ ਕਰਕੇ ਆਪਣਾ ਦਰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੇ ਸਾਨੂੰ ਜੰਗ ਵਿਚ ਲੜਨ ਲਈ ਇਕੱਲਿਆਂ ਛੱਡ ਦਿੱਤਾ ਹੈ। ਜੇਲੈਂਸਕੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਰੂਸ ਦੇ ਨਿਸ਼ਾਨੇ ’ਤੇ ਹੈ। ਰੂਸ ਵਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦਾ ਅੱਜ ਦੂਜਾ ਦਿਨ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜੇਲੈਂਸਕੀ ਨੇ ਆਪਣੀ ਪੂਰੀ ਫੌਜ ਨੂੰ ਜੰਗ ਵਿਚ ਉਤਰਨ ਬਾਰੇ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਰਾਜਧਾਨੀ ਕੀਵ ਵਿਚ ਹਨ ਅਤੇ ਉਥੇ ਵੀ ਰੂੁਸੀ ਫੌਜ ਦਾਖਲ ਹੋ ਚੁੱਕੀ ਹੈ। ਇਸੇ ਦੌਰਾਨ ਯੁੂਕਰੇਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਫੌਜ ਨੇ 800 ਤੋਂ ਜ਼ਿਆਦਾ ਰੂਸੀ ਫੌਜੀਆਂ ਨੂੰ ਮਾਰ ਮੁਕਾਇਆ ਹੈ ਅਤੇ 30 ਟੈਂਕ ਤੇ 7 ਜਾਸੂਸੀ ਏਅਰ ਕਰਾਫਟ ਵੀ ਤਬਾਹ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਯੂਕਰੇਨ ਨੇ ਆਪਣੇ 10 ਹਜ਼ਾਰ ਨਾਗਰਿਕਾਂ ਨੂੰ ਮੁਕਾਬਲੇ ਲਈ ਰਾਈਫਲਾਂ ਵੀ ਦੇ ਦਿੱਤੀਆਂ ਹਨ।

 

RELATED ARTICLES
POPULAR POSTS