Breaking News
Home / ਦੁਨੀਆ / ਟਰੰਪ ਨੇ ਭਾਰਤੀ ਅਮਰੀਕੀ ਸਿੰਘਲ ਨੂੰ ਫਲੋਰਿਡਾ ‘ਚ ਸੰਘੀ ਜੱਜ ਕੀਤਾ ਨਿਯੁਕਤ

ਟਰੰਪ ਨੇ ਭਾਰਤੀ ਅਮਰੀਕੀ ਸਿੰਘਲ ਨੂੰ ਫਲੋਰਿਡਾ ‘ਚ ਸੰਘੀ ਜੱਜ ਕੀਤਾ ਨਿਯੁਕਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਭਾਰਤੀ ਅਮਰੀਕੀ ਨੂੰ ਫਲੋਰਿਡਾ ‘ਚ ਸੰਘੀ ਜੱਜ ਨਿਯੁਕਤ ਕੀਤਾ ਹੈ। ਅਨੁਰਾਗ ਸਿੰਘਲ ਉਨ੍ਹਾਂ 17 ਸੰਘੀ ਜੱਜਾਂ ‘ਚ ਸ਼ਾਮਿਲ ਹਨ, ਜਿਨ੍ਹਾਂ ਦੇ ਨਾਂ ਵਾਈਟ ਹਾਊਸ ਨੇ ਸੈਨੇਟ ਨੂੰ ਭੇਜੇ ਹਨ। ਜੇਕਰ ਉਨ੍ਹਾਂ ਦੇ ਨਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਜੇਮਸ ਆਈ ਕੋਹਨ ਦਾ ਸਥਾਨ ਲੈਣਗੇ। ਸਿੰਘਲ ਫਲੋਰਿਡਾ ‘ਚ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਹਨ। ਉਨ੍ਹਾਂ ਦੇ ਨਾਮ ‘ਤੇ ਸਹਿਮਤੀ ਲਈ ਸੈਨੇਟ ਦੀ ਜੁਡੀਸ਼ਰੀ ਕਮੇਟੀ ‘ਚ ਸੁਣਵਾਈ ਹੋਣੀ ਹੈ। ਫਿਲਹਾਲ ਉਹ ਫਲੋਰਿਡਾ ‘ਚ 17ਵੇਂ ਸਰਕਿਟ ਕੋਰਟ ‘ਚ ਅਹੁਦੇ ‘ਤੇ ਬਿਰਾਜਮਾਨ ਹਨ। ਉਨ੍ਹਾਂ ਦੇ ਮਾਤਾ-ਪਿਤਾ 1960 ‘ਚ ਅਮਰੀਕਾ ਆਏ ਸਨ।

Check Also

ਸੁਨੀਤਾ ਵਿਲੀਅਮ ਅਤੇ ਬੁਸ਼ ਵਿਲਮੋਰ ਤੋਂ ਬਿਨਾ ਹੀ ਸਪੇਸ ਕਰਾਫਟ ਧਰਤੀ ’ਤੇ ਪਰਤਿਆ

ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ …