ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ‘ਚ ਵੰਡੇਗਾ ਪਾਕਿ
ਇਕ ਸ਼੍ਰੇਣੀ ‘ਚ ਭਾਰਤੀ ਸ਼ਰਧਾਲੂ ਜਦਕਿ ਦੂਜੀ ਸ਼੍ਰੇਣੀ ‘ਚ ਹੋਰ ਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਰੱਖੇ ਜਾਣਗੇ
ਇਸਲਾਮਾਬਾਦ : ਪਾਕਿ ਸਰਕਾਰ ਨੇ ਕਰਤਾਰਪੁਰ ‘ਚ ਮੌਜੂਦਾ ਸਿੱਖਾਂ ਦੇ ਤੀਰਥ ਅਸਥਾਨ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ‘ਚ ਵੰਡਣ ਦਾ ਫੈਸਲਾ ਕੀਤਾ ਹੈ। ਪਹਿਲੀ ਸ਼੍ਰੇਣੀ ‘ਚ ਕੇਵਲ ਭਾਰਤੀ ਸ਼ਰਧਾਲੂ ਸ਼ਾਮਲ ਹੋਣਗੇ ਜਦਕਿ ਦੂਜੀ ਸ਼੍ਰੇਣੀ ‘ਚ ਦੁਨੀਆ ਦੇ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਸ਼ਾਮਲ ਹੋਣਗੇ। ਜਾਣਕਾਰੀ ਅਨੁਸਾਰ ਵਿਦੇਸ਼ ਵਿਭਾਗ ਨੇ ਆਨਲਾਈਨ ਵੀਜ਼ਾ ਸਿਸਟਮ ‘ਚ ਧਾਰਮਿਕ ਟੂਰਿਸਟ ਸ਼੍ਰੇਣੀ ਜੋੜਨ ਦਾ ਫੈਸਲਾ ਕੀਤਾ ਹੈ। ਰਿਪੋਰਟ ਅਨੁਸਾਰ ਵਿਦੇਸ਼ ਮੰਤਰਾਲੇ ਨੇ ਦੋ ਅਲੱਗ-ਅਲੱਗ ਤਰ੍ਹਾਂ ਦੀ ਵੀਜ਼ਾ ਸ਼੍ਰੇਣੀ ਤਹਿ ਕੀਤ ਹੈ। ਇਕ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਲਈ ਹੋਵੇਗੀ ਅਤੇ ਦੂਜੀ ਵਿਸ਼ਵ ਦੇ ਬਾਕੀ ਹਿੱਸੇ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਲਈ। ਧਾਰਮਿਕ ਟੂਰਿਸਟ ਵੀਜ਼ਾ ਦੇ ਲਈ ਅਰਜ਼ੀਆਂ 7 ਤੋਂ 10 ਦਿਨ ਦੀ ਪ੍ਰਕਿਰਿਆ ‘ਚੋਂ ਗੁਜ਼ਰੇਗੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ‘ਚ ਭਾਰਤੀ ਸ਼ਰਧਾਲੂਆਂ ਦੇ ਦਰਸ਼ਨ ਲਈ ਵੀਜ਼ਾ ਫਰੀ ਟਰੈਵਲ ‘ਤੇ ਸਹਿਮਤੀ ਜਤਾਈ ਸੀ ਪ੍ਰੰਤੂ ਫੀਸ ਅਤੇ ਪ੍ਰੋਟੋਕਾਲ ਅਧਿਕਾਰੀਆਂ ਦੀ ਤਾਇਨਾਤੀ ਦੇ ਮੁੱਦੇ ‘ਤੇ ਮਤਭੇਦ ਦੇ ਕਾਰਨ ਸਮਝੌਤਾ ਨਹੀਂ ਹੋ ਸਕਿਆ। ਪਾਕਿਸਤਾਨ ਨੇ ਭਾਰਤੀ ਸ਼ਰਧਾਲੂਆਂ ‘ਤੇ 20 ਡਾਲਰ ਪ੍ਰਤੀ ਸ਼ਰਧਾਲੂ ਫੀਸ ਲਗਾਉਣ ਦੀ ਗੱਲ ਕਹੀ ਸੀ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …