20.8 C
Toronto
Thursday, September 18, 2025
spot_img
Homeਖੇਡਾਂਅਮਰੀਕਨ ਟੈਨਿਸ ਖਿਡਾਰਨ ਐਲੀਸਨ ਰਿਸਕ ਤੇ ਭਾਰਤੀ ਖਿਡਾਰੀ ਅਮ੍ਰਿਤਰਾਜ ਵਿਆਹ ਬੰਧਨ 'ਚ...

ਅਮਰੀਕਨ ਟੈਨਿਸ ਖਿਡਾਰਨ ਐਲੀਸਨ ਰਿਸਕ ਤੇ ਭਾਰਤੀ ਖਿਡਾਰੀ ਅਮ੍ਰਿਤਰਾਜ ਵਿਆਹ ਬੰਧਨ ‘ਚ ਬੱਝੇ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਹਾਲ ਹੀ ਵਿਚ ਖਤਮ ਹੋਏ ਵਿੰਬਲਡਨ ਕੱਪ ‘ਚ ਵਿਸ਼ਵ ਦੀ ਪਹਿਲਾ ਦਰਜਾ ਖਿਡਾਰਨ ਐਸ਼ਲੀਘ ਬਾਰਟੀ ਨੂੰ ਟੂਰਨਾਮੈਂਟ ਵਿਚੋਂ ਬਾਹਰ ਦਾ ਰਸਤਾ ਵਿਖਾ ਕੇ ਸਭ ਨੂੰ ਹੈਰਾਨ ਕਰ ਦੇਣ ਵਾਲੀ ਅਮਰੀਕਨ ਟੈਨਿਸ ਖਿਡਾਰਨ ਐਲੀਸਨ ਰਿਸਕ ਨੇ ਅਚਨਚੇਤ ਆਪਣੇ ਵਿਆਹ ਦੀ ਖ਼ਬਰ ਦੇ ਕੇ ਆਪਣੇ ਸਮਰਥਕਾਂ ਦੇ ਚਿਹਰੇ ਉਪਰ ਮੁਸਕਰਾਹਟ ਲਿਆ ਦਿੱਤੀ ਹੈ। ਉਸ ਨੇ ਸਾਬਕਾ ਭਾਰਤੀ ਅਮਰੀਕੀ ਪੋਫੈਸ਼ਨਲ ਟੈਨਿਸ ਖਿਡਾਰੀ ਸਟੀਫਨ ਅਮ੍ਰਿਤਰਾਜ ਨਾਲ ਆਪਣੇ ਵਿਆਹ ਦੀ ਖ਼ਬਰ ਟਵਿੱਟਰ ਉਪਰ ਸਾਂਝੀ ਕੀਤੀ ਹੈ। ਇਸ ਮੌਕੇ ਇਕ ਵੀਡੀਓ ਵੀ ਫਿਲਮਾਈ ਗਈ ਜਿਸ ਵਿਚ ਚਿੱਟੇ ਰੰਗ ਦੇ ਗਾਊਨ ਪਹਿਨੀ ਰਿਸਕ ਤੇ ਉਸ ਦੀ ਭੈਣ ਸਾਰਾਹ ‘ਨੱਚਦੇ ਨੀ ਸਾਰੇ’ ਗੀਤ ਉਪਰ ਡਾਂਸ ਕਰ ਰਹੀਆਂ ਸਨ। 2 ਮਿੰਟ ਦੀ ਇਹ ਵੀਡੀਓ ਸਭ ਦਾ ਧਿਆਨ ਖਿੱਚ ਰਹੀ ਹੈ। ਅਮ੍ਰਿਤਰਾਜ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ ਤੇ ਉਹ ਸਾਬਕਾ ਭਾਰਤੀ ਡੈਨਿਸ ਕੱਪ ਖਿਡਾਰੀ ਅਨੰਦ ਅਮ੍ਰਿਤਰਾਜ ਦੇ ਪੁੱਤਰ ਹਨ। ਉਸ ਨੇ ਟਵਿੱਟਰ ਉਪਰ ਲਿਖਿਆ ਹੈ ਕਿ ”ਮੈਂ ਖੁਸ਼ਕਿਸਮਤ ਹਾਂ ਜਿਸ ਨੂੰ ਅਮ੍ਰਿਤਰਾਜ ਵਰਗਾ ਜੀਵਨ ਸਾਥੀ ਮਿਲਿਆ ਹੈ।” ਜੋੜੀ ਨੂੰ ਵਧਾਈ ਦੇਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜਾ ਵੀ ਸ਼ਾਮਲ ਹੈ।

RELATED ARTICLES

POPULAR POSTS