17.6 C
Toronto
Sunday, August 9, 2026
spot_img
Homeਪੰਜਾਬਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਕਹਿਣਗੇ ਹੈਪੀ ਬਰਥਡੇ

ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਕਹਿਣਗੇ ਹੈਪੀ ਬਰਥਡੇ

ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਕਹਿਣਗੇ ਹੈਪੀ ਬਰਥਡੇਜਨਮ ਦਿਨ ਮੌਕੇ ਮੁੱਖ ਮੰਤਰੀ ਤੇ ਡੀਜੀਪੀ ਵੱਲੋਂ ਭੇਜਿਆ ਜਾਵੇਗਾ ਗ੍ਰੀਟਿੰਗ ਕਾਰਡ
ਚੰਡੀਗੜ੍ਹ/ਬਿਊਰੋ ਨਿਊਜ਼ : ਪੁਲਿਸ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦੇ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾਇਆ ਕਰੇਗੀ। ਪੁਲਿਸ ਮੁਲਾਜ਼ਮ ਦੇ ਜਨਮ ਦਿਨ ਵਾਲੇ ਦਿਨ ਉਨ੍ਹਾਂ ਨੂੰ ਮੁੱਖ ਮੰਤਰੀ ਅਤੇ ਡੀਜੀਪੀ ਪੀ ਕੇ ਭਾਵਰਾ ਵੱਲੋਂ ਇਕ ਬਰਥਡੇ ਗ੍ਰੀਟਿੰਗ ਕਾਰਡ ਵੀ ਭੇਜਿਆ ਜਾਇਆ ਕਰੇਗਾ। ਪੁਲਿਸ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਪੰਜਾਬ ਪੁਲਿਸ ’ਚ ਲਗਭਗ 80 ਹਜ਼ਾਰ ਕਰਮਰਚਾਰੀ ਹਨ ਜਿਨ੍ਹਾਂ ਨੂੰ ਜਨਮ ਦਿਨ ਮੌਕੇ ਮੁੱਖ ਮੰਤਰੀ ਵੱਲੋਂ ਵਧਾਈ ਦਿੱਤੀ ਜਾਇਆ ਕਰੇਗੀ। ਡੀਜੀਪੀ ਵੀ ਕੇ ਭਾਵਰਾ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੀ ਸਖਤ ਮਿਹਨਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਪਹਿਲ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਨਾਲ ਪੁਲਿਸ ਫੋਰਸ ਦਾ ਮਨੋਬਲ ਹੋਰ ਉਚਾ ਹੋਵੇਗਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ’ਤੇ ਮਾਣ ਹੋਵੇਗਾ।

 

RELATED ARTICLES
POPULAR POSTS