ਪੰਜਾਬ ’ਚ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਹੋਣਗੇ ਡਿਜ਼ੀਟਲ November 21, 2023 ਪੰਜਾਬ ’ਚ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਹੋਣਗੇ ਡਿਜ਼ੀਟਲ ਪੇਪਰ ਲੀਕ ਹੋਣ ਦਾ ਨਹੀਂ ਰਹੇਗਾ ਖਤਰਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਕੂਲ ਸਿੱਖਿਆ ਬੋਰਡ ਹੁਣ ਪ੍ਰੈਕਟੀਕਲ ਪ੍ਰੀਖਿਆ (2023-24) ਦਾ ਪ੍ਰਸ਼ਨ ਪੱਤਰ ਡਿਜ਼ੀਟਲ ਮਾਧਿਅਮ ਨਾਲ ਤਿਆਰ ਕਰੇਗਾ। ਇਸ ਕੰਮ ਨੂੰ ਪੂਰਾ ਕਰਨ ਦੇ ਲਈ ਪ੍ਰੀਖਿਆ ਸਟਾਫ ਅਤੇ ਹੋਰ ਸਟਾਫ ਦੀ ਟ੍ਰੇਨਿੰਗ ਵੀ ਸ਼ੁਰੂ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਟ੍ਰੇਨਿੰਗ 24 ਨਵੰਬਰ ਤੱਕ ਚੱਲੇਗੀ ਅਤੇ ਇਸ ਨੂੰ ਲੈ ਕੇ 29 ਨਵੰਬਰ ਨੂੰ ਮੌਕ ਟੈਸਟ ਵੀ ਹੋਵੇਗਾ। ਇਹ ਟ੍ਰੇਨਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪ੍ਰੈਕਟਿਸ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਜਿਸ ਦੇ ਲਈ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਜੇਕਰ ਇਹ ਫਾਰਮੂਲਾ ਸਫਲ ਰਿਹਾ ਤਾਂ ਅਗਲੇ ਸਾਲ ਤੋਂ ਸਬੰਧਤ 12ਵੀਂ ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਡਿਜ਼ੀਟਲ ਮਾਧਿਅਮ ਨਾਲ ਭੇਜਿਆ ਜਾਵੇਗਾ। ਧਿਆਨ ਰਹੇ ਕਿ ਸਰਕਾਰ ਵਲੋਂ ਇਹ ਫੈਸਲਾ ਖਰਚਾ ਘਟਾਉਣ ਅਤੇ ਪੇਪਰ ਲੀਕ ਹੋਣ ਦੇ ਡਰ ਕਰਕੇ ਲਿਆ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਸਾਫਟਵੇਅਰ ਵਿਕਸਤ ਕੀਤਾ ਹੈ, ਜਿਸ ਵਿਚ ਹਰੇਕ ਪ੍ਰੀਖਿਆ ਕੇਂਦਰ ਦੀ ਲੌਗਿਨ ਆਈ.ਡੀ. ਜਨਰੇਟ ਹੋਵੇਗੀ। ਇਸ ਲੌਗਿਨ ਆਈ.ਡੀ. ’ਤੇ ਪਾਸਵਰਡ ਭਰਨ ਤੋਂ ਬਾਅਦ ਓਟੀਪੀ ਆਵੇਗਾ। ਜਿਸ ਨੂੰ ਭਰਨ ਤੋਂ ਬਾਅਦ ਹੀ ਪ੍ਰਸ਼ਨ ਪੱਤਰ ਜਾਰੀ ਕੀਤਾ ਜਾਵੇਗਾ ਅਤੇ ਇਸ ਪੇਪਰ ਦੇ ਅਧਾਰ ’ਤੇ 12ਵੀਂ ਜਮਾਤ ਦੀ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। 2023-11-21 Parvasi Chandigarh Share Facebook Twitter Google + Stumbleupon LinkedIn Pinterest