ਸ਼ੇਖ ਨੂੰ ਈਡੀ ਦੀ ਟੀਮ ’ਤੇ ਹਮਲਾ ਕਰਨ ਦੇ ਆਰੋਪ ’ਚ ਕੀਤਾ ਗਿਆ ਹੈ ਗਿ੍ਫ਼ਤਾਰ
ਕੋਲਕਾਤਾ/ਬਿਊਰੋ ਨਿਊਜ਼ : ਸ਼ਾਹਜਹਾਂ ਸ਼ੇਖ ਦਾ ਕੇਸ ਕੋਲਕਾਤਾ ਹਾਈ ਕੋਰਟ ਨੇ ਅੱਜ ਮੰਗਲਵਾਰ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਹੈ। ਬੰਗਾਲ ਸਰਕਾਰ ਦੇ ਵਕੀਲ ਨੇ ਕੋਲਕਾਤਾ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਹੁਕਮਾਂ ’ਤੇ ਤਿੰਨ ਦਿਨਾਂ ਦੀ ਰੋਕ ਲਗਾਈ ਜਾਵੇ। ਪੰ੍ਰਤੂ ਹਾਈ ਕੋਰਟ ਨੇ ਇਸ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਾਹਜਹਾਂ ਸ਼ੇਖ ਨੂੰ ਈਡੀ ਦੀ ਟੀਮ ’ਤੇ ਹਮਲਾ ਕਰਨ ਦੇ ਆਰੋਪ ’ਚ ਲੰਘੀ 29 ਫਰਵਰੀ ਨੂੰ 24 ਪਰਗਨਾ ਦੇ ਮੀਨਾਖਾਨ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਜਦਕਿ ਉਹ ਇਸ ਮਾਮਲੇ ’ਚ 55 ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਇਸ ਸਮੇਂ ਸ਼ਾਹਜਹਾਂ ਸ਼ੇਖ 10 ਦਿਨਾ ਪੁਲਿਸ ਰਿਮਾਂਡ ’ਤੇ ਹੈ।