ਚੀਨ ਨੇ ਹਜ਼ਾਰਾਂ ਕਿਲੋਮੀਟਰ ਜ਼ਮੀਨ ਸਾਡੇ ਕੋਲੋਂ ਖੋਹੀ : ਰਾਹੁਲ ਗਾਂਧੀ
ਚੀਨ ਨੇ ਹਜ਼ਾਰਾਂ ਕਿਲੋਮੀਟਰ ਜ਼ਮੀਨ ਸਾਡੇ ਕੋਲੋਂ ਖੋਹੀ : ਰਾਹੁਲ ਗਾਂਧੀ
ਪੀਐਮ ਮੋਦੀ ਦੇ ਦਾਅਵਿਆਂ ਨੂੰ ਦੱਸਿਆ ਝੂਠ
ਲੱਦਾਖ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਲੱਦਾਖ ਦੌਰੋ ਦਾ ਅੱਜ ਆਖਰੀ ਦਿਨ ਸੀ। ਇਸ ਦੌਰਾਨ ਰਾਹੁਲ ਨੇ ਕਾਰਗਿਲ ’ਚ ਇਕ ਰੈਲੀ ਨੂੰ ਸੰਬੋਧਨ ਵੀ ਕੀਤਾ। ਰਾਹੁਲ ਨੇ ਭਾਰਤ-ਚੀਨ ਸਰਹੱਦ ’ਤੇ ਚੱਲ ਰਹੇ ਤਕਰਾਰ ਸਬੰਧੀ ਕਿਹਾ ਕਿ ਚੀਨ ਨੇ ਹਜ਼ਾਰਾਂ ਕਿਲੋਮੀਟਰ ਜ਼ਮੀਨ ਸਾਡੇ ਕੋਲੋਂ ਖੋਹ ਲਈ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ’ਤੇ ਝੂਠ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਪੀਐਮ ਕਹਿ ਰਹੇ ਹਨ ਕਿ ਸਾਡੀ ਇਕ ਇੰਚ ਵੀ ਜ਼ਮੀਨ ਨਹੀਂ ਗਈ। ਕਾਂਗਰਸੀ ਆਗੂ ਨੇ ਪੀਐਮ ਦੇ ਦਾਅਵੇ ਨੂੰ ਸਰਾਸਰ ਝੂਠ ਦੱਸਿਆ ਹੈ। ਰਾਹੁਲ ਨੇ ਕਾਰਗਿਲ ਦੇ ਲੋਕਾਂ ਦੀ ਬਹਾਦਰੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਜਦੋਂ ਵੀ ਬਾਰਡਰ ’ਤੇ ਜੰਗ ਹੋਈ ਹੈ, ਉਦੋਂ ਕਾਰਗਿਲ ਦੇ ਲੋਕ ਇਕ ਆਵਾਜ਼ ’ਤੇ ਭਾਰਤ ਦੇ ਨਾਲ ਖੜ੍ਹੇ ਹੋਏ ਹਨ। ਰਾਹੁਲ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਅਸੀਂ ‘ਭਾਰਤ ਜੋੜੋ ਯਾਤਰਾ’ ਦੇ ਤਹਿਤ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਗਏ ਸੀ। ਇਸਦਾ ਉਦੇਸ਼ ਦੇਸ਼ ਵਿਚ ਭਾਜਪਾ ਵਲੋਂ ਫੈਲਾਏ ਜਾ ਰਹੇ ਝੂਠ ਦੇ ਖਿਲਾਫ ਖੜ੍ਹੇ ਹੋਣਾ ਸੀ।