Breaking News
Home / ਕੈਨੇਡਾ / Front / ਚੰਦਰਯਾਨ-3 ਨੇ ਕਮਲਦੀਪ ਸ਼ਰਮਾ ਨੂੰ ਦਿੱਤੀ ਨਵੀਂ ਪਛਾਣ

ਚੰਦਰਯਾਨ-3 ਨੇ ਕਮਲਦੀਪ ਸ਼ਰਮਾ ਨੂੰ ਦਿੱਤੀ ਨਵੀਂ ਪਛਾਣ

ਚੰਦਰਯਾਨ-3 ਨੇ ਕਮਲਦੀਪ ਸ਼ਰਮਾ ਨੂੰ ਦਿੱਤੀ ਨਵੀਂ ਪਛਾਣ

ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਕਮਲਦੀਪ ਸ਼ਰਮਾ

ਪਟਿਆਲਾ/ਬਿਊਰੋ ਨਿਊਜ਼

ਪਟਿਆਲਾ ਜ਼ਿਲ੍ਹੇ ਦੇ ਪਿੰਡ ਮਗਰ ਸਾਹਿਬ ਦੇ ਕਮਲਦੀਪ ਸ਼ਰਮਾ ਨੇ ਚੰਨ ’ਤੇ ਪੁੱਜਣ ਵਾਲੇ ਚੰਦਰਯਾਨ-3 ਪ੍ਰਾਜੈਕਟ ਵਿਚ ਬਤੌਰ ਕੁਆਲਟੀ ਇਸੰਪੈਕਸ਼ਨ ਟੀਮ ’ਚ ਅਹਿਮ ਭੂਮਿਕਾ ਨਿਭਾਈ ਹੈ। ਕਮਲਦੀਪ ਦੇ ਭਰਾ ਪੁਨੀਤ ਨੇ ਦੱਸਿਆ ਕਿ ਇਸਰੋ ਵਿਚ ਜਾਂਦਿਆਂ ਹੀ ਉਸ ਨੂੰ ਚੰਦਰਯਾਨ-3 ਪ੍ਰਾਜੈਕਟ ਮਿਲਿਆ। ਜਿਸ ਤਹਿਤ ਪਹਿਲਾਂ ਇਕ ਸਾਲ ਦੀ ਸਿਖਲਾਈ ਦਿੱਤੀ ਗਈ। ਸਿਖਲਾਈ ਪੂਰੀ ਹੋਣ ਤੋਂ ਬਾਅਦ ਕਮਲਦੀਪ ਸ਼ਰਮਾ ਨੂੰ ਇਸ ਪ੍ਰਾਜੈਕਟ ਦਾ ਹਿੱਸਾ ਬਣਾਇਆ ਗਿਆ। ਕਮਲਦੀਪ ਸ਼ਰਮਾ ਦੀ ਇਸ ਪ੍ਰਾਪਤੀ ’ਤੇ ਜਿਥੇ ਪਿੰਡ ਮਗਰ ਸਾਹਿਬ ਵਿਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਪਰਿਵਾਰ ਖੁਸ਼ੀ ’ਚ ਖੀਵਾ ਹੋ ਉੱਠਿਆ ਹੈ। ਸਧਾਰਨ ਪਰਿਵਾਰ ਨਾਲ ਸਬੰਧਤ ਕਮਲਦੀਪ ਦੇ ਪਿਤਾ ਕਿਸਾਨ ਹਨ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਗਿਆਨੀ ਕਮਲਦੀਪ ਸ਼ਰਮਾ ਨੂੰ ਚੰਦਰਯਾਨ 3 ਦੇ ਦੱਖਣੀ ਧਰੁਵ ’ਚ ਸਫਲਤਾਪੂਰਵਕ ਲੈਂਡਿੰਗ ਕਰਵਾਉਣ ਵਾਲੀ ਟੀਮ ਦਾ ਹਿੱਸਾ ਬਨਣ ’ਤੇ ਮੁਬਾਰਕਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਨੌਜਵਾਨ ਵਿਗਿਆਨੀ ਵਲੋਂ ਪੰਜਾਬ ਤੇ ਪਟਿਆਲਾ ਦਾ ਸਿਰ ਉੱਚਾ ਕਰਨ ਲਈ ਕਮਲਦੀਪ ਦੇ ਮਾਤਾ ਪਿਤਾ ਸਮੇਤ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ। ਇਸੇ ਦੌਰਾਨ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਵੀ ਕਮਲਦੀਪ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਥੇ ਦੇਸ਼ ਚੰਦਰਯਾਨ-3 ਦੀ ਸਫਲ ਲੈਂਡਿੰਗ ਦਾ ਜਸ਼ਨ ਮਨਾ ਰਿਹਾ ਹੈ, ਉਥੇ ਹੀ ਸਾਨੂੰ ਪਟਿਆਲਾ ਦੇ ਕਮਲਦੀਪ ’ਤੇ ਮਾਣ ਹੈ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …