Breaking News
Home / ਪੰਜਾਬ / ਪੰਚਾਇਤ ਮੰਤਰੀ ਨੇ ਮੰਨਿਆ ਕਿ ਰੇਤ ਦੀ ਹੁੰਦੀ ਹੈ ਨਜਾਇਜ਼ ਮਾਈਨਿੰਗ

ਪੰਚਾਇਤ ਮੰਤਰੀ ਨੇ ਮੰਨਿਆ ਕਿ ਰੇਤ ਦੀ ਹੁੰਦੀ ਹੈ ਨਜਾਇਜ਼ ਮਾਈਨਿੰਗ

ਕਿਹਾ, ਸਰਕਾਰ ਨੂੰ ਲੱਗਦਾ ਹੈ ਸਲਾਨਾ 100 ਕਰੋੜ ਰੁਪਏ ਦਾ ਰਗੜਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੰਨਿਆ ਕਿ ਦਰਿਆਵਾਂ ਕਿਨਾਰੇ ਪੰਚਾਇਤੀ ਜ਼ਮੀਨ ‘ਤੇ ਰੇਤ ਦੀ ਨਜ਼ਾਇਜ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਨਾਲ ਸਰਕਾਰ ਨੂੰ ਸਲਾਨਾ 100 ਕਰੋੜ ਰੁਪਏ ਦਾ ਰਗੜਾ ਲਗਦਾ ਹੈ। ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਸਤਲੁਜ, ਰਾਵੀ ਅਤੇ ਬਿਆਸ ਦਰਿਆ ਦੇ ਕਿਨਾਰਿਆਂ ‘ਤੇ ਪੰਚਾਇਤ ਵਿਭਾਗ ਦੀ 3 ਹਜ਼ਾਰ ਏਕੜ ਜ਼ਮੀਨ ਹੈ। ਜਿਸ ਵਿਚੋਂ ਰੇਤ ਮਾਫ਼ੀਆ ਰੇਤ ਦੀ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾ ਰਿਹਾ ਹੈ। ਇਸ ਦੇ ਹੱਲ ਵਾਸਤੇ ਭਵਿੱਖ ਵਿਚ ਪੰਚਾਇਤ ਵਿਭਾਗ ਰੇਤ ਖੱਡਾਂ ਦੀ ਨਿਲਾਮੀ ਕਰੇਗਾ। ਜਿਸ ਨਾਲ ਪੰਚਾਇਤ ਵਿਭਾਗ ਨੂੰ ਹਰ ਸਾਲ 100 ਕਰੋੜ ਰੁਪਏ ਦੀ ਆਮਦਨ ਹੋਣ ਲਗ ਜਾਵੇਗੀ ਅਤੇ ਨਜ਼ਾਇਜ ਮਾਈਨਿੰਗ ਵੀ ਰੁਕ ਜਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ‘ਤੇ ਕੀਤੇ ਨਜ਼ਾਇਜ ਕਬਜ਼ੇ ਵੀ ਖ਼ਤਮ ਕਰਵਾਏ ਜਾਣਗੇ, ਜਿਸ ਵਾਸਤੇ ਕੰਮ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਪੰਚਾਇਤੀ ਚੋਣਾਂ ਵਿਚ 50 ਫੀਸਦੀ ਸੀਟਾਂ ‘ਤੇ ਔਰਤਾਂ ਚੋਣਾਂ ਲੜਨਗੀਆਂ।

Check Also

ਚੰਡੀਗੜ੍ਹ ਗਰਨੇਡ ਹਮਲੇ ਦਾ ਇਕ ਆਰੋਪੀ ਗਿ੍ਫ਼ਤਾਰ

ਆਰੋਪੀ ਕੋਲੋਂ ਇਕ ਪਿਸਤੌਲ ਸਮੇਤ ਗੋਲਾ ਬਾਰੂਦ ਵੀ ਹੋਇਆ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ …