Breaking News
Home / ਹਫ਼ਤਾਵਾਰੀ ਫੇਰੀ / ਡਰੱਗ ਨਾਲ ਤਬਾਹ ਪੰਜਾਬ ਹੁਣ ਸ਼ਰਾਬ ਪੀਣ ‘ਚ ਹੋਵੇਗਾ ਨੰਬਰ-1

ਡਰੱਗ ਨਾਲ ਤਬਾਹ ਪੰਜਾਬ ਹੁਣ ਸ਼ਰਾਬ ਪੀਣ ‘ਚ ਹੋਵੇਗਾ ਨੰਬਰ-1

logo (2)ਕੇਰਲ ਸੰਭਲਿਆ : 22 ਮਹੀਨਿਆਂ ਵਿਚ 20% ਘਟਾਇਆ ਕੋਟਾ
ਪ੍ਰਤੀ ਵਿਅਕਤੀ ਖਪਤ : 13 ਬੋਤਲਾਂ, 31 ਮਾਰਚ ਤੋਂ ਬਾਅਦ : 11 ਬੋਤਲਾਂ
ਪੰਜਾਬ ਡਿੱਗਿਆ : 22 ਮਹੀਨੇ ‘ਚ 16% ਵਧਾ ਦਿੱਤਾ ਕੋਟਾ
ਪ੍ਰਤੀ ਵਿਅਕਤੀ ਖਪਤ : 12 ਬੋਤਲਾਂ, 31 ਮਾਰਚ ਤੋਂ ਬਾਅਦ : 13 ਬੋਤਲਾਂ
ਚੰਡੀਗੜ੍ਹ/ਬਿਊਰੋ ਨਿਊਜ਼
ਦੇਸ਼ ਵਿਚ ਸ਼ਰਾਬ ਦੀ ਸਭ ਤੋਂ ਜ਼ਿਆਦਾ ਖਪਤ ਲਈ ਬਦਨਾਮ ਹੈ ਕੇਰਲ, ਅਗਲੇ ਮਹੀਨੇ ਤੋਂ ਨਹੀਂ ਰਹੇਗਾ। ਇਹ ਕਲੰਕ ਹੁਣ ਪੰਜਾਬੀਆਂ ਦੇ ਮੱਥੇ ‘ਤੇ ਲੱਗਣ ਵਾਲਾ ਹੈ। 31 ਮਾਰਚ ਮਾਰਚ ਤੋਂ ਬਾਅਦ। ਪੰਜਾਬ ਸਰਕਾਰ ਸ਼ਰਾਬ ਦਾ ਕੋਟਾ ਬਿਲਕੁਲ ਵੀ ਨਾ ਵਧਾਏ, ਤਾਂ ਵੀ। ਹੁਣ 12 ਬੋਤਲਾਂ ਪ੍ਰਤੀ ਵਿਅਕਤੀ ਸਾਲਾਨਾ ਖਪਤ ਵਾਲਾ ਪੰਜਾਬ ਅਪ੍ਰੈਲ ਤੋਂ 13 ਦਾ ਅੰਕੜਾ ਛੂ ਲਵੇਗਾ। 22 ਮਹੀਨੇ ਪਹਿਲਾਂ ਜਦ ਕੇਰਲ ਨੇ ਅਲਕੋਹਲ ਫਰੀ ਅਭਿਆਨ ਦੀ ਸ਼ੁਰੂਆਤ ਕੀਤੀ ਸੀ ਤਾਂ ਉਥੇ ਪ੍ਰਤੀ ਵਿਅਕਤੀ ਖਪਤ 17 ਅਤੇ ਪੰਜਾਬ ਵਿਚ 11 ਬੋਤਲਾਂ ਸੀ। ਹੁਣ ਕੇਰਲ ਵਿਚ 13 ਹੈ। ਅਪ੍ਰੈਲ ਤੋਂ 11 ਬੋਤਲਾਂ ਹੋ ਜਾਵੇਗੀ। ਕਾਰਨ ਬਿਲਕੁਲ ਸਾਫ ਹੈ-ਸ਼ਰਾਬਖੋਰੀ ਮਿਟਾਉਣ ਦੀ ਸਪੱਸ਼ਟ ਪਾਲਿਸੀ, ਜੋ ਪੰਜਾਬ ਵਿਚ ਨਹੀਂ ਹੈ। ਕੇਰਲ ਨੇ ਅਲਕੋਹਲ ਫਰੀ ਹੋਣ ਦੀ ਦਿਸ਼ਾ ਵਿਚ ਪਿਛਲੇ 22 ਮਹੀਨੇ (ਅਪ੍ਰੈਲ 2014 ਤੋਂ ਜਨਵਰੀ 2016 ਤੱਕ) 730 ਬਾਰ ਬੰਦ ਕਰਵਾਏ। 20% ਕੋਟਾ ਘਟਾਇਆ। ਇਕ ਅਪ੍ਰੈਲ ਤੋਂ 10% ਹੋਰ ਘਟਾਏਗਾ, ਇਹ ਵੀ ਪਾਲਿਸੀ ਵਿਚ ਪਹਿਲਾਂ ਤੋਂ ਮੈਨਸ਼ਨ ਹੈ। ਜਦਕਿ, ਇੱਧਰ ਪੰਜਾਬ ਵਿਚ ਇਨ੍ਹਾਂ 22 ਮਹੀਨਿਆਂ ਵਿਚ ਸ਼ਰਾਬ ਦਾ ਕੋਟਾ 16% ਚੜ੍ਹਿਆ ਹੈ। 01 ਅਪ੍ਰੈਲ ਤੋਂ 5% ਕੋਟਾ ਹੋਰ ਵਧਾਉਣ ਦੀ ਤਿਆਰੀ ਹੈ। ਇਸ ਤਰ੍ਹਾਂ ਹੋਇਆ ਤਾਂ ਪ੍ਰਤੀ ਵਿਅਕਤੀ ਖਪਤ 13 ਬੋਤਲਾਂ ਹੋ ਸਕਦੀਆਂ ਹਨ।
ਕੈਪਟਨ ਸਰਕਾਰ ‘ਚ 6 ਡਿਸਟਲਰੀਜ਼ ਸਨ, ਅਕਾਲੀ-ਭਾਜਪਾ ਸਰਕਾਰ ਨੇ 9 ਸਾਲਾਂ ਵਿਚ 16 ਕਰ ਦਿੱਤੀਆਂ…
ਡਿਸਟਲਰੀਜ਼ : 1947 ‘ਚ ਇਕ, 2000 ਤੱਕ ਚਾਰ, ਕੈਪਟਨ ਸਰਕਾਰ ‘ਚ 6 ਹੋਈਆਂ। ਅਕਾਲੀ-ਭਾਜਪਾ ਸਰਕਾਰ ਵਿਚ 16 ਹੋਈਆਂ।
ਸ਼ਰਾਬ ਕੋਟਾ : 2000-2001 ਵਿਚ 5.17 ਕਰੋੜ ਪਰੂਫ ਲੀਟਰ ਸੀ।  2015-16 ਵਿਚ 14.30 ਕਰੋੜ ਪਰੂਫ ਲੀਟਰ।
ਖਪਤ : 2000-01 ‘ਚ ਚਾਰ ਬੋਤਲਾਂ ਪ੍ਰਤੀ ਵਿਅਕਤੀ , 2015-16 ਵਿਚ 12 ਬੋਤਲਾਂ ਪ੍ਰਤੀ ਵਿਅਕਤੀ ਹੋ ਗਈ।
ਕੇਰਲ ਇਸ ਤਰ੍ਹਾਂ ਧੋ ਰਿਹਾ ਕਲੰਕ
ੲ ਸਾਲ ਵਿਚ 20 ਡਰਾਈ ਡੇਅ ਮਨਾਉਣੇ ਸ਼ੁਰੂ ਕੀਤੇ।
ੲ 96% ਸੇਲ 306 ਸਰਕਾਰੀ ਸਟੋਰਾਂ ਤੋਂ।
ੲ ਹਰ ਸੇਲ ਦਾ ਕੰਪਿਊਟ੍ਰਾਈਜ਼ਡ ਬਿਲ।
ੲ 22 ਮਹੀਨੇ ਵਿਚ ਕੋਟਾ 20% ਘਟਾਇਆ।
ੲ 730 ਬਾਰ ਬੰਦ ਕੀਤੇ ਦੋ ਸਾਲਾਂ ਵਿਚ।
ਇੱਧਰ, ਪੰਜਾਬ ਦਾ ਇਹ ਹਾਲ
ੲ ਸਾਲ ‘ਚ ਸਿਰਫ ਇਕ ਡਰਾਈ ਡੇਅ, 2 ਅਕਤੂਬਰ।
ੲ 90% ਸੇਲ 6,464 ਠੇਕਿਆਂ ਤੋਂ।
ੲ ਠੇਕਿਆਂ ‘ਤੇ ਕੋਈ ਬਿਲਿੰਗ ਸਿਸਟਮ ਨਹੀਂ।
ੲ 22 ਮਹੀਨਿਆਂ ਵਿਚ 16% ਵਧਿਆ ਕੋਟਾ।
ਸਿੱਧੀ ਗੱਲ : ਸੁਖਬੀਰ ਬਾਦਲ ਨੇ ਜੋੜਿਆ ਸਿਆਸੀ ਐਂਗਲ…
ਸਵਾਲ : ਸ਼ਰਾਬ ਵਿਚ ਪੰਜਾਬ ਕੇਰਲ ਤੋਂ ਅੱਗੇ ਨਿਕਲਣ ਵਾਲਾ ਹੈ, ਕਾਰਨ ਕੀ ਹੈ?
ਜਵਾਬ : ਖਪਤ ਇੰਨੀ ਨਹੀਂ ਵਧੀ ਹੈ। ਪੰਜਾਬ ਤੋਂ ਕਾਫੀ ਸ਼ਰਾਬ ਗੁਜਰਾਤ ਜਾਂਦੀ ਹੈ।
ਸਵਾਲ : ਤੁਹਾਡੀ ਸਰਕਾਰ ਨੇ ਉਤਸ਼ਾਹਿਤ ਕੀਤਾ ਤਾਂ ਹੀ 16 ਡਿਸਟਲਰੀਜ਼ ਹੋ ਗਈਆਂ। ਕੈਪਟਨ ਸਰਕਾਰ ਦੇ ਸਮੇਂ 6 ਸਨ। ਜਵਾਬ : ਸਾਰੀ ਸ਼ਰਾਬ ਪੰਜਾਬ ਵਿਚ ਨਹੀਂ ਖਪ ਨਹੀਂ। ਦੂਸਰੇ ਸੂਬਿਆਂ ਵਿਚ ਵੀ ਜਾ ਰਹੀ ਹੈ।
ਸਵਾਲ : ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹਾਦਸੇ ਵਧ ਰਹੇ ਹਨ। ਕਿਸ ਤਰ੍ਹਾਂ ਰੋਕਾਂਗੇ?
ਜਵਾਬ : ਸ਼ਰਾਬ ਕਰਕੇ ਨਹੀਂ, ਲਾਪਰਵਾਹੀ ਦੇ ਕਾਰਨ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ। ਸੜਕਾਂ 4-6 ਮਾਰਗੀ ਕੀਤੀਆਂ ਜਾ ਰਹੀਆਂ ਹਨ।
ਸਵਾਲ : ਖਪਤ ਇਸ ਲਈ ਵਧੀ ਹੈ, ਕਿਉਂਕਿ ਸ਼ਰਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਦੇ ਸ਼ਿਕੰਜੇ ਵਿਚ ਹੈ?
ਜਵਾਬ : ਜ਼ਿਆਦਾਤਰ ਲੋਕ ਪਹਿਲਾਂ ਤੋਂ ਸ਼ਰਾਬ ਦੇ ਕਾਰੋਬਾਰੀ ਹਨ। ਨੇਤਾ ਬਾਅਦ ਵਿਚ ਬਣੇ ਹਨ। ਫਰੀਦਕੋਟ ਤੋਂ ਸਾਡੇ ਐਮ ਐਲ ਏ ਦੀਪ ਮਲਹੋਤਰਾ ਦਾ 17 ਸੂਬਿਆਂ ਵਿਚ ਸ਼ਰਾਬ ਦਾ ਕਾਰੋਬਾਰ 40 ਸਾਲਾਂ ਤੋਂ ਹੈ।
(ਕੇਰਲ ਦੇ ਆਬਕਾਰੀ ਮੰਤਰੀ ਕੇ. ਬਾਬੂ ਨੇ ਦੱਸਿਆ ਕਿ ਇਕਦਮ ਰੋਕ ਲਗਾਉਣ ਨਾਲ ਸਲਾਨਾ 8000 ਕਰੋੜ ਦਾ ਨੁਕਸਾਨ ਹੁੰਦਾ ਹੈ। ਇਸ ਲਈ ਹਰ ਸਾਲ ਹਾਰਡ ਲਿਕਰ ਦਾ ਕੋਟਾ 10% ਘਟਾਇਆ ਜਾ ਰਿਹਾ ਹੈ। 2023 ਤੱਕ ਅਸੀਂ ਅਲਕੋਹਲ ਮੁਕਤ ਰਾਜ ਹੋ ਜਾਵਾਂਗੇ।)
ਸ਼ਰਾਬ ਕਾਰੋਬਾਰ ‘ਤੇ ਲੀਡਰਾਂ ਦਾ ਕਬਜ਼ਾ
ਚੰਡੀਗੜ੍ਹ: ਪੰਜਾਬ ਵਿਚ 16 ਡਿਸਟਲਰੀਜ਼ ਹਨ। ਸੱਤ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਤੇ ਉਹਨਾਂ ਦੇ ਨਜ਼ਦੀਕੀਆਂ ਦੀਆਂ ਹਨ। ਕਪੂਰਥਲਾ ਤੋਂ ਕਾਂਗਰਸੀ ਐਮ ਐਲ ਏ ਗੁਰਜੀਤ ਰਾਣਾ ਦੀ ਤਰਨਤਾਰਨ ਵਿਚ ਰਾਣਾ ਸ਼ੂਗਰਜ਼, ਫਰੀਦਕੋਟ ਤੋਂ ਅਕਾਲੀ ਐਮ ਐਲ ਏ ਦੀਪ ਮਲਹੋਤਰਾ ਦੀ ਫਿਰੋਜ਼ਪੁਰ ਵਿਚ ਮਲਬਰੋਸ, ਪਟਿਆਲਾ ਵਿਚ ਵਿਨੋਦ ਸ਼ਰਮਾ ਦੀ ਪਿਕਾਡਲੀ ਸ਼ੂਗਰ ਐਂਡ ਅਲਾਇੰਡ ਇੰਡਸਟਰੀ, ਪੌਂਟੀ ਚੱਡਾ ਗਰੁੱਪ ਦੀਆਂ ਗੁਰਦਾਸਪੁਰ ਵਿਚ 3, ਹੁਸ਼ਿਆਰਪੁਰ ਵਿਚ ਇਕ ਡਿਸਟਲਰੀਜ਼ ਹੈ। ਦੀਪ ਮਲਹੋਤਰਾ, ਸਮਰਾਲਾ ਤੋਂ ਕਾਂਗਰਸੀ ਐਮ ਐਲ ਏ ਅਮਰੀਕ ਸਿੰਘ ਢਿੱਲੋਂ, ਮੋਹਾਲੀ ਤੋਂ ਕਾਂਗਰਸੀ ਐਮਐਲਏ ਬਲਬੀਰ ਸਿੱਧੂ ਦੇ ਭਰਾ ਅਮਰਜੀਤ, ਸ਼ਿਵ ਲਾਲ ਡੋਡਾ, ਸਿੰਗਲਾ ਗਰੁੱਪ ਦੇ ਠੇਕੇ ਪੂਰੇ ਪੰਜਾਬ ਵਿਚ ਹਨ। ਇਸ ਤਰ੍ਹਾਂ ਤਕਰੀਬਨ 20 ਵਿਅਕਤੀਆਂ ਦੇ 300 ਗਰੁੱਪ ਇਸ ਕਾਰੋਬਾਰ ਵਿਚ ਹਨ। ਜ਼ਿਆਦਾ ਸ਼ਰਾਬ ਕਾਰੋਬਾਰ ਨੇਤਾ ਹਨ, ਇਸ ਲਈ ਸਰਕਾਰ ਵੀ ਪੰਜਾਬ ਨੂੰ ਨਸ਼ੇ ਦੀ ਦਲਤਲ ‘ਚੋਂ ਕੱਢਣ ਲਈ ਗੰਭੀਰ ਪਾਲਿਸੀ ਨਹੀਂ ਬਣਾ ਰਹੀ।
ਕੁੱਲ 6400 ਠੇਕਿਆਂ ਵਿਚੋਂ 2000 ਮਲਹੋਤਰਾ, ਡੋਡਾ ਅਤੇ ਸਿੰਗਲਾ ਦੇ
ਅਕਾਲੀ ਐਮ ਐਲ ਏ ਦੀਪ ਮਲਹੋਤਰਾ ਦਾ ਪੂਰਾ ਪਰਿਵਾਰ ਡਿਸਟਲਰੀਜ਼, ਡਿਸਟ੍ਰੀਬਿਊਸ਼ਨ ਤੋਂ ਲੈ ਕੇ ਠੇਕਿਆਂ ਦੇ ਕਾਰੋਬਾਰ ਵਿਚ ਹੈ। ਐਕਸਾਈਜ਼ ਵਿਭਾਗ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੂਬੇ ਵਿਚ ਕੁੱਲ 6464 ਠੇਕਿਆਂ ਵਿਚੋਂ 900 ਮਲਹੋਤਰਾ ਦੇ ਬੇਟੇ ਗੌਰਵ, ਗੌਤਮ ਮਲਹੋਤਰਾ ਅਤੇ ਨੂੰਹ ਨਿਹਾਰਿਕਾ ਮਲਹੋਤਰਾ ਦੇ ਹਨ। ਅੱਠ ਜ਼ਿਲ੍ਹਿਆਂ ਵਿਚ ਸ਼ਿਵ ਲਾਲ ਡੋਡਾ ਅਤੇ ਉਸਦੇ ਨਜ਼ਦੀਕੀਆਂ ਦੇ 600 ਤੋਂ ਜ਼ਿਆਦਾ ਠੇਕੇ ਹਨ। ਚੰਡੀਗੜ੍ਹ ਅਰਵਿੰਦ ਸਿੰਗਲਾ, ਰਾਕੇਸ਼ ਸਿੰਗਲਾ ਅਤੇ ਉਹਨਾਂ ਦੀ ਮਾਤਾ ਊਸ਼ਾ ਸਿੰਗਲਾ ਦੇ 450 ਠੇਕੇ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …