Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ

ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ

Sukhdev_Dhindsa_and_Naresh_Gujralਅਕਾਲੀ ਦਲ : ਸੁਖਦੇਵ ਸਿੰਘ ਢੀਂਡਸਾ ਨਰੇਸ਼ ਗੁਜਰਾਲ
ਕਾਂਗਰਸ :     ਸਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ
ਭਾਜਪਾ :     ਸ਼ਵੇਤ ਮਲਿਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਵੱਖੋ-ਵੱਖ ਪਾਰਟੀਆਂ ਨੇ ਆਪਣੇ ਹਿੱਸੇ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਬਿਨਾ ਕਿਸੇ ਰੇੜਕੇ ਤੋਂ ਆਪਣੇ ਉਮੀਦਵਾਰਾਂ ਵਜੋਂ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਦੇ ਨਾਵਾਂ ਦਾ ਐਲਾਨ ਕਰਦਿਆਂ ਉਨ੍ਹਾਂ ਵੱਲੋਂ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾ ਦਿੱਤੇ ਹਨ। ਜਦੋਂਕਿ ਕਾਂਗਰਸ ਵਿਚ ਇਕ ਦਲਿਤ ਭਾਈਚਾਰੇ ਦੇ ਹਿੱਸੇ ਲਈ ਸੀਟ ਛੱਡਣ ਨੂੰ ਲੈ ਕੇ ਵਿਵਾਦ ਭਖਿਆ ਰਿਹਾ। ਪ੍ਰਤਾਪ ਸਿੰਘ ਬਾਜਵਾ ਦੇ ਨਾਲ ਦੂਜਾ ਨਾਂ ਪਹਿਲਾਂ ਹਾਲ ਹੀ ਵਿਚ ਪਾਰਟੀ ‘ਚ ਰਲੇ ਗਾਇਕ ਹੰਸ ਰਾਜ ਹੰਸ ਦਾ ਐਲਾਨਿਆ ਗਿਆ ਪਰ ਫਿਰ ਵਿਰੋਧ ਜਦ ਦਿੱਲੀ ਦਰਬਾਰ ਤੱਕ ਪਹੁੰਚਿਆ। ਹੰਸ ਦੇ ਰਾਜ ਸਭਾ ਦੀ ਉਡਾਰੀ ਭਰਨ ਤੋਂ ਪਹਿਲਾਂ ਹੀ ਪਰ ਕੁਤਰ ਕੇ ਉਸ ਦੀ ਥਾਂ ‘ਤੇ ਸਮਸ਼ੇਰ ਸਿੰਘ ਦੂਲੋਂ ਦਾ ਨਾਂ ਐਲਾਨ ਦਿੱਤਾ ਗਿਆ। ਇਸੇ ਤਰ੍ਹਾਂ ਭਾਜਪਾ ਦੇ ਹਿੱਸੇ ਦੀ ਇਕ ਸੀਟ ਨੂੰ ਲੈ ਕੇ ਇਕ ਅਨਾਰ ਸੌ ਬਿਮਾਰ ਵਾਲੀ ਹਾਲਤ ਬਣੀ ਹੋਈ ਸੀ। ਅਜਿਹੇ ਵਿਚ ਭਾਜਪਾ ਨੇ ਨਾ ਤਾਂ ਅਵਿਨਾਸ਼ ਰਾਏ ਨੂੰ ਮੁੜ ਟਿਕਟ ਦਿੱਤੀ ਤੇ ਨਾ ਹੀ ਸਿੱਧੂ ਨੂੰ ਮਨਾ ਕੇ ਰਾਜ ਸਭਾ ਭੇਜ ਸਕੇ ਤੇ ਨਾ ਹੀ ਅਸ਼ਵਨੀ ਅਤੇ ਕਮਲ ਸ਼ਰਮਾ ਦਾ ਪ੍ਰਧਾਨਗੀ ਦਾ ਵਿਵਾਦ ਰਾਜ ਸਭਾ ਦੀ ਉਮੀਦਵਾਰੀ ਰਾਹੀਂ ਨਿਬੇੜ ਸਕੇ। ਅਜਿਹੇ ਵਿਚ ਸਾਰੇ ਵੱਡੇ ਚਿਹਰਿਆਂ ਨੂੰ ਦਰਕਿਨਾਰ ਕਰਦਿਆਂ ਭਾਜਪਾ ਨੇ ਅੰਮ੍ਰਿਤਸਰ ਤੋਂ ਮੇਅਰ ਰਹਿ ਚੁੱਕੇ ਸ਼ਵੇਤ ਮਲਿਕ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ।
ਐਸਾ ਰੁਤਬਾ, ਜਿਸ ‘ਤੇ ਮਾਣ ਨਹੀਂ, ਸਰਕਾਰ ਨੂੰ ਛੱਡ ਕੇ ਹਰ ਕੋਈ ਸ਼ਰਮਸਾਰ

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …