4.5 C
Toronto
Friday, November 14, 2025
spot_img
Homeਹਫ਼ਤਾਵਾਰੀ ਫੇਰੀ'ਪਰਵਾਸੀ ਮੀਡੀਆ ਗਰੁੱਪ'ਵੱਲੋਂ ਪੰਜਾਬ'ਚਕੋਵਿਡਮਰੀਜ਼ਾਂ ਦੀ ਮਦਦਲਈ ਉਪਰਾਲਾ

‘ਪਰਵਾਸੀ ਮੀਡੀਆ ਗਰੁੱਪ’ਵੱਲੋਂ ਪੰਜਾਬ’ਚਕੋਵਿਡਮਰੀਜ਼ਾਂ ਦੀ ਮਦਦਲਈ ਉਪਰਾਲਾ

ਪਰਵਾਸੀ ਸਹਾਇਤਾ ਫਾਊਂਡੇਸ਼ਨ ਵੱਲੋਂ ਭੇਜੀ ਵਿੱਤੀ ਸਹਾਇਤਾ ਅੰਮ੍ਰਿਤਸਰ ਦੀ ਸੰਸਥਾ ‘ਮੁਸਕਾਨ’ ਤੱਕ ਅੱਪੜੀ
ਚੈਰੀਟੇਬਲ ਸੰਸਥਾ ‘ਮੁਸਕਾਨ’ ਨੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਦਿੱਤੀਆਂ ਪੀਪੀ ਕਿੱਟਾਂ, ਐਨ-95 ਮਾਸਕ ਅਤੇ ਆਕਸੀਜਨ ਦਾ ਸਮਾਨ
ਚੰਡੀਗੜ੍ਹ/ਪਰਵਾਸੀ ਬਿਊਰੋ : ਕਰੋਨਾ ਮਹਾਮਾਰੀ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲ ਚੁੱਕੀ ਹੈ ਅਤੇ ਹੁਣ ਇਸਦਾ ਅਸਰ ਭਾਰਤ ਵਿਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧੀ ਹੈ ਅਤੇ ਹੁਣ ਸੂਬੇ ਵਿਚ ਆਕਸੀਜਨ ਅਤੇ ਹੋਰ ਸਹੂਲਤਾਂ ਦੀ ਘਾਟ ਹੋ ਗਈ ਹੈ। ਜਿਸ ਨੂੰ ਦੇਖਦਿਆਂ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਾਈਚਾਰੇ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਨੂੰ ਮੱਦਦ ਭੇਜਣੀ ਸ਼ੁਰੂ ਕੀਤੀ ਹੈ। ਇਸੇ ਤਹਿਤ ‘ਪਰਵਾਸੀ ਮੀਡੀਆ ਗਰੁੱਪ’ ਵਲੋਂ ਪੰਜਾਬ ਵਿਚ ਕੋਵਿਡ ਮਰੀਜ਼ਾਂ ਦੀ ਮੱਦਦ ਲਈ ਵੱਡਾ ਉਪਰਾਲਾ ਕੀਤਾ ਗਿਆ। ‘ਪਰਵਾਸੀ ਮੀਡੀਆ ਗਰੁੱਪ’ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਵਲੋਂ ਚਲਾਈ ਜਾ ਰਹੀ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਵਲੋਂ ਅੰਮ੍ਰਿਤਸਰ ਦੀ ਚੈਰੀਟੇਬਲ ਸੰਸਥਾ ‘ਮੁਸਕਾਨ’ ਨੂੰ 12 ਲੱਖ ਰੁਪਏ ਦੀ ਸਹਾਇਤਾ ਭੇਜੀ ਗਈ ਹੈ। ‘ਮੁਸਕਾਨ’ ਸੰਸਥਾ ਚਲਾ ਰਹੇ ਡਾਕਟਰ ਐਮ.ਐਸ. ਦੀਵਾਨ ਅਤੇ ਉਨ੍ਹਾਂ ਦੀ ਟੀਮ ਨੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਚ ਕੋਵਿਡ ਮਰੀਜ਼ਾਂ ਦੀ ਮੱਦਦ ਲਈ ਪੀਪੀ ਕਿੱਟਾਂ, ਐਨ-95 ਮਾਸਕ ਅਤੇ ਆਕਸੀਨ ਦੀ ਘਾਟ ਪੂਰੀ ਕਰਨ ਲਈ ਸਮਾਨ ਦਿੱਤਾ। ਇਸ ਮੌਕੇ ਡਾ.ਦੀਵਾਨ ਹੋਰਾਂ ਨੇ ਦੱਸਿਆ ਕਿ ਜਿਵੇਂ-ਜਿਵੇਂ ਸਾਡੇ ਕੋਲ ਸਮਾਨ ਪਹੁੰਚਦਾ ਜਾਵੇਗਾ ਅਸੀਂ ਉਹ ਸਮਾਨ ਹਸਪਤਾਲਾਂ ਵਿਚ ਮੁਹੱਈਆ ਕਰਵਾਉਂਦੇ ਜਾਵਾਂਗੇ। ਡਾ.ਦੀਵਾਨ ਨੇ ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਾਡੇ ਇਕ ਫੋਨ ‘ਤੇ ਸਹਾਇਤਾ ਭੇਜ ਦਿੱਤੀ ਅਤੇ ਅੱਗੋਂ ਵੀ ਮੱਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੈਰੀਟੇਬਲ ਸੰਸਥਾ ਵਿਚ ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਆਰ.ਆਈ.ਭਰਾ ਮੱਦਦ ਭੇਜ ਰਹੇ ਹਨ।
ਡਾ. ਦੀਵਾਨ ਹੋਰਾਂ ਨੇ ਦੱਸਿਆ ਕਿ ਅਸੀਂ ਜਿਹੜਾ ਵੀ ਕੋਵਿਡ ਸਬੰਧੀ ਸਮਾਨ ਖਰੀਦਿਆ, ਉਸ ਵਿਚ ਦੁਕਾਨਦਾਰਾਂ ਨੇ ਵੀ ਡਿਸਕਾਊਂਟ ਦੇ ਕੇ ਸਾਡੀ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਬਾਹਰੋਂ ਵੈਕਸੀਨ ਮੰਗਵਾਉਣ ਦੀ ਇਜ਼ਾਜਤ ਦਿੰਦੀ ਹੈ ਤਾਂ ਅਸੀਂ ਰਜਿੰਦਰ ਸੈਣੀ ਹੋਰਾਂ ਨੂੰ ਫਿਰ ਅਪੀਲ ਕਰਾਂਗੇ ਕਿ ਉਹ ਸਾਡੀ ਮੱਦਦ ਕਰਨ। ਇਸੇ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਨੇ ਵੀ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ‘ਪਰਵਾਸੀ ਮੀਡੀਆ ਗਰੁੱਪ’ ਦੇ ਮੁਖੀ ਰਜਿੰਦਰ ਸੈਣੀ ਅਤੇ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਦੇ ਡਾਇਰੈਕਟਰ ਮੀਨਾਕਸ਼ੀ ਸੈਣੀ ਹੋਰੀਂ ਦੱਸਿਆ ਸੀ ਕਿ ਜੇਕਰ ਲੋਕਾਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਉਹ ਇਸ ਕਾਰਜ ਨੂੰ ਅੱਗੇ ਵੀ ਜਾਰੀ ਰੱਖਣਾ ਚਾਹੁੰਣਗੇ। ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਦੇ ਟੀਡੀ ਬੈਂਕ ਵਿਚ ਅਕਾਊਂਟ ਨੰਬਰ 1176-5007920 ਵਿਚ ਸਹਾਇਤਾ ਰਾਸ਼ੀ ਜਮ੍ਹਾਂ ਕਰਵਾ ਸਕਦੇ ਹਨ ਜਾਂ [email protected] ‘ਤੇ ਈ ਟਰਾਂਸਫਰ ਰਾਹੀਂ ਵੀ ਆਪਣੀ ਮਦਦ ਭੇਜ ਸਕਦੇ ਹਨ ਜਾਂ ਫਿਰ ਕਿਸੇ ਵੀ ਹੋਰ ਜਾਣਕਾਰੀ ਲਈ ‘ਪਰਵਾਸੀ ਮੀਡੀਆ ਗਰੁੱਪ’ ਦੇ ਟੈਲੀਫੋਨ ਨੰਬਰ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
‘ਮੁਸਕਾਨ’ ਸੰਸਥਾ ਨੇ ਰਜਿੰਦਰ ਸੈਣੀ ਹੋਰਾਂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ ਦੀ ਚੈਰੀਟੇਬਲ ਸੰਸਥਾ ‘ਮੁਸਕਾਨ’ ਦੀ ਸਮੁੱਚੀ ਟੀਮ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸਟਾਫ਼ ਨੇ ‘ਪਰਵਾਸੀ’ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਸੰਸਥਾ ਚਲਾ ਰਹੇ ਡਾ.ਐਮ.ਐਸ. ਦੀਵਾਨ ਨੇ ਕਿਹਾ ਕਿ ਫਿਰ ਵੀ ਲੋੜ ਪਈ ਤਾਂ ਰਜਿੰਦਰ ਸੈਣੀ ਹੋਰਾਂ ਨੂੰ ਮਦਦ ਲਈ ਅਪੀਲ ਕਰਾਂਗੇ।

 

RELATED ARTICLES
POPULAR POSTS