Breaking News
Home / ਕੈਨੇਡਾ / ਕੈਲੀਫੋਰਨੀਆ ‘ਚ ਮੀਂਹ ਅਤੇ ਮਿੱਟੀ ਦੇ ਹੜ੍ਹ ਨਾਲ 13 ਵਿਅਕਤੀਆਂ ਦੀ ਮੌਤ

ਕੈਲੀਫੋਰਨੀਆ ‘ਚ ਮੀਂਹ ਅਤੇ ਮਿੱਟੀ ਦੇ ਹੜ੍ਹ ਨਾਲ 13 ਵਿਅਕਤੀਆਂ ਦੀ ਮੌਤ

ਕੈਲੀਫੋਰਨੀਆ/ਬਿਊਰੋ ਨਿਊਜ਼
ਅਮਰੀਕਾ ਦੇ ਸਾਊਥ ਕੈਲੀਫੋਰਨੀਆ ਵਿਚ ਤੇਜ਼ ਮੀਂਹ ਅਤੇ ਮਿੱਟੀ ਦੇ ਹੜ੍ਹ ਕਾਰਨ 13 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਉਧਰ ਸ਼ਾਂਤਾ ਬਰਬਰਾ ਕਾਊਂਟੀ ਦੇ ਰੋਮੇਰੋ ਕੈਅਨ ਇਲਾਕੇ ਵਿਚ 300 ਤੋਂ ਜ਼ਿਆਦਾ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਨ੍ਹਾਂ ਦੀ ਕੋਈ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਚੇਤੇ ਰਹੇ ਕਿ ਕੈਲੀਫੋਰਨੀਆ ਦੇ ਜੰਗਲਾਂ ਵਿਚ ਪਿਛਲੇ ਮਹੀਨੇ ਅੱਗ ਲੱਗ ਗਈ ਸੀ। ਹੁਣ ਮੀਂਹ ਪੈਣ ਕਰਕੇ 9 ਇੰਚ ਤੱਕ ਚਿੱਕੜ ਫੈਲ ਗਿਆ। ਇਸ ਦੇ ਚੱਲਦਿਆਂ 40 ਕਿਲੋਮੀਟਰ ਤੱਕ ਰਾਜ ਮਾਰਗ ਨੂੰ ਵੀ ਬੰਦ ਕਰਨਾ ਪਿਆ। ਪ੍ਰਸ਼ਾਸਨ ਵਲੋਂ ਕਰੀਬ 30 ਹਜ਼ਾਰ ਵਿਅਕਤੀਆਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ।

Check Also

ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …