ਫੋਰੈਂਸਿਕ ਰਿਪੋਰਟ ‘ਚ ਸ੍ਰੀਦੇਵੀ ਦੀ ਮੌਤ ਦਾ ਹੋਇਆ ਖੁਲਾਸਾ
ਮੌਤ ਤੋਂ ਪਹਿਲਾਂ ਨਸ਼ੇ ‘ਚ ਸੀ ਸ੍ਰੀਦੇਵੀ, ਬਾਥਰੂਮ ਦੇ ਟੱਬ ‘ਚ ਡੁੱਬਣ ਨਾਲ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸ੍ਰੀਦੇਵੀ ਦੀ ਦੁਬਈ ‘ਚ ਹੋਈ ਮੌਤ ਨਾਲ ਪੂਰੇ ਬਾਲੀਵੁੱਡ ਜਗਤ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ। ਸ੍ਰੀਦੇਵੀ ਦੀ ਮੌਤ ਨਾਲ ਬਾਲੀਵੁੱਡ ਨੂੰ ਨਾ ਪੂਰਾ ਹੋਣਾ ਵਾਲਾ ਪਿਆ ਹੈ। ਚੇਤੇ ਰਹੇ ਕਿ ਸ੍ਰੀਦੇਵੀ ਆਪਣੇ ਪਤੀ ਦੇ ਭਾਣਜੇ ਦੇ ਵਿਆਹ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਦੁਬਈ ਗਈ ਹੋਈ ਸੀ ਤੇ ਉਥੇ ਹੀ ਉਸਦੀ ਮੌਤ ਹੋ ਗਈ। ਸ੍ਰੀਦੇਵੀ ਦੀ ਮੌਤ ਤੋਂ ਬਾਅਦ ਪੋਸਟ ਮਾਰਟਮ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਦੁਬਈ ਦੇ ਹੋਟਲ ਵਿਚ ਸ੍ਰੀਦੇਵੀ ਦੀ ਮੌਤ ਬਾਥਰੂਮ ਦੇ ਟੱਬ ਵਿਚ ਡੁੱਬਣ ਨਾਲ ਹੋਈ ਹੈ। ਫੋਰੈਂਸਿਕ ਜਾਂਚ ਕਰ ਰਹੇ ਦੁਬਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸ੍ਰੀਦੇਵੀ ਦੇ ਖੂਨ ਵਿਚ ਅਲਕੋਹਲ ਦੀ ਮਾਤਰਾ ਵੀ ਸੀ। ਅੰਤਿਮ ਸਸਕਾਰ ਤੋਂ ਪਹਿਲਾਂ ਸਟਾਰ ਅਭਿਨੇਤਰੀ ਸ੍ਰੀਦੇਵੀ ਦੀ ਆਖਰੀ ਝਲਕ ਪਾਉਣ ਲਈ ਪ੍ਰਸੰਸਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਹੈ ਅਤੇ ਪੁਲਿਸ ਨੇ ਵੀ ਭੀੜ ਨੂੰ ਕੰਟਰੋਲ ਕਰਨ ਲਈ ਇੰਤਜਾਮ ਕੀਤੇ ਹੋਏ ਹਨ। ਸ੍ਰੀਦੇਵੀ ਦੀ ਮੌਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਸਮੁੱਚੇ ਬਾਲੀਵੁੱਡ ਜਗਤ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀਦੇਵੀ ਨੇ ਚਾਰ ਦਹਾਕਾ ਲੰਮੇ ਆਪਣੇ ਕਰੀਅਰ ਦੌਰਾਨ ਫ਼ਿਲਮ ਇੰਡਸਟਰੀ ਦੀ ਝੋਲੀ ਕਈ ਯਾਦਗਾਰੀ ਫ਼ਿਲਮਾਂ ‘ਸਦਮਾ’, ‘ਚਾਂਦਨੀ’, ‘ਲੰਮਹੇ’, ‘ਮਿਸਟਰ ਇੰਡੀਆ’, ‘ਗੁਮਰਾਹ’, ‘ਤੋਹਫ਼ਾ’, ‘ਨਗੀਨਾ’ ਆਦਿ ਪਾਈਆਂ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …