12.6 C
Toronto
Sunday, October 11, 2026
spot_img
Homeਭਾਰਤਫੌਜ ਮੁਖੀ ਦੀ ਚਿਤਾਵਨੀ ਦੇ ਬਾਵਜੂਦ ਇੱਕ ਹੋਰ ਫੌਜੀ ਵਲੋਂ ਵੀਡੀਓ ਜਾਰੀ

ਫੌਜ ਮੁਖੀ ਦੀ ਚਿਤਾਵਨੀ ਦੇ ਬਾਵਜੂਦ ਇੱਕ ਹੋਰ ਫੌਜੀ ਵਲੋਂ ਵੀਡੀਓ ਜਾਰੀ

ਫੌਜ ਮੁਖੀ ਦੀ ਚਿਤਾਵਨੀ ਦੇ ਬਾਵਜੂਦ ਇੱਕ ਹੋਰ ਫੌਜੀ ਵਲੋਂ ਵੀਡੀਓ ਜਾਰੀਸਿੱਖ ਜਵਾਨ ਵਲੋਂ ਗਾਣੇ ਦੇ ਰੂਪ ਵਿਚ ਦੱਸੀਆਂ ਮੁਸ਼ਕਲਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਲੰਘੇ ਕੱਲ੍ਹ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਜਵਾਨਾਂ ਨੂੰ ਬਿਨਾ ਅਧਿਕਾਰੀਆਂ ਦੀ ਜਾਣਕਾਰੀ ਤੇ ਆਗਿਆ ਸੋਸ਼ਲ ਮੀਡੀਆ ‘ਤੇ ਕਿਸੇ ਪ੍ਰਕਾਰ ਦੀ ਵੀਡੀਓ ਨਾ ਜਾਰੀ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਚਿਤਾਵਨੀ ਦੀ ਪ੍ਰਵਾਹ ਨਾ ਕਰਦਿਆਂ ਇੱਕ ਹੋਰ ਵੀਡੀਓ ਸੈਨਾ ਦੇ ਜਵਾਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ। ਇਸ ਵਿੱਚ ਸੈਨਾ ਦਾ ਇੱਕ ਜਵਾਨ ਬਾਰਡਰ ‘ਤੇ ਤਾਇਨਾਤ ਸਿਪਾਹੀਆਂ ਦੀਆਂ ਮੁਸ਼ਕਲਾਂ ਬਾਰੇ ਗਾਣੇ ਦੇ ਰੂਪ ਵਿਚ ਦੱਸ ਰਿਹਾ ਹੈ।
ਪਹਿਲਾਂ ਵਾਲੀਆਂ ਵੀਡੀਓ ਵਾਂਗ ਇਹ ਵੀਡੀਓ ਜਵਾਨ ਨੇ ਖੁਦ ਨਹੀਂ ਬਲਕਿ ਸਾਥੀਆਂ ਵੱਲੋਂ ਰਿਕਾਰਡ ਕੀਤੀ ਗਈ ਹੈ। ਇਸ ਵਿੱਚ ਸਿਪਾਹੀਆਂ ਦੇ ਇਕੱਠ ਵਿੱਚ ਖੜ੍ਹੇ ਇੱਕ ਸਿੱਖ ਸਿਪਾਹੀ ਵੱਲੋਂ ਪੰਜਾਬੀ ਵਿੱਚ ਗਾਣਾ ਗਾਇਆ ਗਿਆ ਹੈ। ਗਾਣੇ ਵਿੱਚ ਸਿਪਾਹੀ ਨੇ ਦੱਸਿਆ ਹੈ ਕਿ ਉਹ ਬਾਰਡਰ ‘ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਆਚਾਰ ਨਾਲ ਰੋਟੀ ਖਾਂਦੇ ਹਨ, ਜਦੋਂ ਸਾਰੇ ਸੌਂ ਜਾਂਦੇ ਹਨ ਤੇ ਜਵਾਨ ਤਾਇਨਾਤ ਹੁੰਦੇ ਹਨ, ਸਿਪਾਹੀਆਂ ਨੂੰ ਛੁੱਟੀ ਮਿਲਣੀ ਕਿੰਨੀ ਔਖੀ ਹੁੰਦੀ ਹੈ ਆਦਿ ਕਈ ਪੱਖਾਂ ਬਾਰੇ ਦੱਸਿਆ ਹੈ।

RELATED ARTICLES

POPULAR POSTS