17.2 C
Toronto
Monday, August 24, 2026
spot_img
HomeਕੈਨੇਡਾFrontਭਾਰਤ ’ਚ ਸੋਨਾ ਅਤੇ ਚਾਂਦੀ ਹੋਏ ਥੋੜ੍ਹੇ ਜਿਹੇ ਸਸਤੇ

ਭਾਰਤ ’ਚ ਸੋਨਾ ਅਤੇ ਚਾਂਦੀ ਹੋਏ ਥੋੜ੍ਹੇ ਜਿਹੇ ਸਸਤੇ

ਭਾਰਤ ’ਚ ਸੋਨਾ ਅਤੇ ਚਾਂਦੀ ਹੋਏ ਥੋੜ੍ਹੇ ਜਿਹੇ ਸਸਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਸੋਮਵਾਰ ਨੂੰ ਸੋਨਾ ਅਤੇ ਚਾਂਦੀ ਦੇ ਭਾਅ ਵਿਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗਰਾਮ, 24 ਕੈਰੇਟ ਦਾ ਸੋਨਾ 832 ਰੁਪਏ ਸਸਤਾ ਹੋ ਕੇ 1ਲੱਖ 46 ਹਜ਼ਾਰ ਰੁਪਏ ’ਤੇ ਆ ਗਿਆ ਹੈ। ਇਸੇ ਦੌਰਾਨ 1 ਕਿੱਲੋ ਚਾਂਦੀ ਦੀ ਕੀਮਤ 2046 ਰੁਪਏ ਘਟ ਕੇ 2 ਲੱਖ 32 ਹਜ਼ਾਰ ਰੁਪਏ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਚੱਲਦਿਆਂ ਸੋਨਾ 2026 ਵਿਚ ਹੁਣ ਤੱਕ ਪ੍ਰਤੀ 10 ਗਰਾਮ, 12 ਹਜ਼ਾਰ ਰੁਪਏ ਅਤੇ ਚਾਂਦੀ ਪ੍ਰਤੀ ਕਿੱਲੋਂ ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਮਹਿੰਗੀ ਹੋਈ ਹੈ। ਜ਼ਿਕਰਯੋਗ ਹੈ ਕਿ 31 ਦਸੰਬਰ 2025 ਨੂੰ ਸੋਨਾ ਪ੍ਰਤੀ 10 ਗਰਾਮ 1 ਲੱਖ 33 ਹਜ਼ਾਰ ਰੁਪਏ ਸੀ, ਜੋ ਹੁਣ 1 ਲੱਖ 46 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚਾਂਦੀ 31 ਦਸੰਬਰ 2025 ਨੂੰ 2 ਲੱਖ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ, ਜੋ ਹੁਣ 2 ਲੱਖ 32 ਹਜ਼ਾਰ ਰੁਪਏ ’ਤੇ ਪਹੁੰਚ ਗਈ ਹੈ। ਇਹ ਵੀ ਦੱਸਣਯੋਗ ਹੈ ਕਿ 29 ਜਨਵਰੀ 2026 ਨੂੰ ਸੋਨਾ 1 ਲੱਖ 76 ਹਜ਼ਾਰ ਰੁਪਏ ਪ੍ਰਤੀ 10 ਗਰਾਮ ’ਤੇ ਪਹੁੰਚ ਗਿਆ ਸੀ ਅਤੇ ਚਾਂਦੀ ਵੀ 3 ਲੱਖ 86 ਹਜ਼ਾਰ ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਸੀ।

RELATED ARTICLES
POPULAR POSTS