19.1 C
Toronto
Friday, September 4, 2026
spot_img
Homeਭਾਰਤਟਾਟਾ ਸੰਜ਼ ਨੇ ਚੇਅਰਮੈਨ ਮਿਸਤਰੀ ਨੂੰ ਹਟਾਇਆ

ਟਾਟਾ ਸੰਜ਼ ਨੇ ਚੇਅਰਮੈਨ ਮਿਸਤਰੀ ਨੂੰ ਹਟਾਇਆ

ਟਾਟਾ ਸੰਜ਼ ਨੇ ਚੇਅਰਮੈਨ ਮਿਸਤਰੀ ਨੂੰ ਹਟਾਇਆਮੁੰਬਈ : ਟਾਟਾ ਸੰਜ਼ ਨੇ ਨਾਟਕੀ ਘਟਨਾਕ੍ਰਮ ਤਹਿਤ ਸਾਇਰਸ ਮਿਸਤਰੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਕੇ ਰਤਨ ਟਾਟਾ (78) ਨੂੰ ਅੰਤਰਿਮ ਮੁਖੀ ਦਾ ਅਹੁਦਾ ਸੰਭਾਲ ਦਿੱਤਾ ਹੈ। ઠਚਾਰ ਸਾਲ ਪਹਿਲਾਂ 100 ਅਰਬ ਡਾਲਰ ਤੋਂ ਵੱਧ ਦੀ ਕੰਪਨੀ ਦਾ ਚੇਅਰਮੈਨ ਮਿਸਤਰੀ ਨੂੰ ਬਣਾਇਆ ਗਿਆ ਸੀ। ਟਾਟਾ ਸੰਜ਼ ਬੋਰਡ ਦੀ ਬੈਠਕ ਦੌਰਾਨ 48 ਵਰ੍ਹਿਆਂ ਦੇ ਮਿਸਤਰੀ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ। ਬੋਰਡ ਨੇ ਪੰਜ ਮੈਂਬਰੀ ਖੋਜ ਕਮੇਟੀ ਵੀ ਬਣਾਈ ਹੈ, ਜੋ ਚਾਰ ਮਹੀਨਿਆਂ ਅੰਦਰ ਮਿਸਤਰੀ ਦੇ ਉੱਤਰਾਧਿਕਾਰੀ ਦੀ ਚੋਣ ਕਰੇਗੀ ਜਿਸ ‘ਚ ਰਤਨ ਟਾਟਾ ਵੀ ਸ਼ਾਮਲ ਹਨ।

RELATED ARTICLES
POPULAR POSTS