2.2 C
Toronto
Saturday, April 11, 2026
spot_img
Homeਭਾਰਤਅੰਬਾਨੀ ਦੀ ਜਾਇਦਾਦ 86 ਮੁਲਕਾਂ ਨਾਲੋਂ ਵੱਧ

ਅੰਬਾਨੀ ਦੀ ਜਾਇਦਾਦ 86 ਮੁਲਕਾਂ ਨਾਲੋਂ ਵੱਧ

logo-2-1-300x105-3-300x105ਮੁੰਬਈ/ਬਿਊਰੋ ਨਿਊਜ਼ : ਫੋਬਰਸ ਮੈਗਜ਼ੀਨ ਨੇ ਦੇਸ਼ ਦੇ 100 ਅਰਬਪਤੀਆਂ ਦੀ ਸੰਪਤੀ ਦੀ ਤੁਲਨਾ ਵੱਖ-ਵੱਖ ਦੇਸ਼ਾਂ ਦੀ ਜੀ.ਡੀ.ਪੀ. ਨਾਲ ਕੀਤੀ ਹੈ। ਇਸ ਅਨੁਸਾਰ ਮੁਕੇਸ਼ ਅੰਬਾਨੀ ਲਗਾਤਾਰ 9ਵੇਂ ਸਾਲ ਦੇਸ਼ ਦੇ ਅਮੀਰ ਸ਼ਖ਼ਸ ਵਜੋਂ ਛਾਏ ਰਹੇ। ਮੁਕੇਸ਼ ਦੀ ਕੁੱਲ ਸੰਪਤੀ 22.7 ਅਰਬ ਡਾਲਰ ਯਾਨੀ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਗਈ ਹੈ। ਇਹ ਸੰਪਤੀ ਐਸਤੋਨੀਆ ਦੇਸ਼ ਦੀ ਕੁੱਲ ਜੀਡੀਪੀ ਦੇ ਬਰਾਬਰ ਹੈ ਤੇ 86 ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ ਹੈ। ਇੰਨਾ ਹੀ ਨਹੀਂ, ਇਸ ਤੁਲਨਾ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਦੇ ਚੋਟੀ ਦੇ ਪੰਜ ਅਮੀਰਾਂ ਦੀ ਕੁੱਲ ਸੰਪਤੀ ਨਾਲ 1230 ਮੰਗਲ ਗ੍ਰਹਿ ਛੱਡੇ ਜਾ ਸਕਦੇ ਹਨ। ਅੰਬਾਨੀ ਦੀ ਸੰਪਤੀ ਇੱਕ ਸਾਲ ਵਿੱਚ ਬਹੁਤ ਤੇਜ਼ੀ ਨਾਲ ਵਧੀ ਹੈ। ਸ਼ੇਅਰ ਮਾਰਕੀਟ ਵਿੱਚ ਉਸ ਦੀ ਕੰਪਨੀ ਰਿਲਾਇੰਸ ਇੰਡਸਟਰੀ ਦੇ ਸ਼ੇਅਰਾਂ ਦੀ ਕੀਮਤ ਪਿਛਲੇ 12 ਮਹੀਨਿਆਂ ਵਿੱਚ ਕਰੀਬ 21 ਫ਼ੀਸਦੀ ਵਧੀ ਹੈ।
ਦੇਸ਼ ਦੇ ਚੋਟੀ ਦੇ ਪੰਜ ਅਮੀਰਾਂ ਵਿੱਚ ਮੁਕੇਸ਼ ਅੰਬਾਨੀ ਤੋਂ ਬਾਅਦ ਦਲੀਪ ਸਾਂਘਵੀ, ਹਿੰਦੂਜਾ ਪਰਿਵਾਰ, ਅਜ਼ੀਮ ਪ੍ਰੇਮਜੀ ਤੇ ਪਲਲੋਨਜੀ ਮਿਸਤਰੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਯੋਗ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਾਕ੍ਰਿਸ਼ਨ 16.750 ਕਰੋੜ ਦੀ ਸੰਪਤੀ ਨਾਲ 48ਵੇਂ ਸਥਾਨ ਉੱਤੇ ਹੈ। ਉਨ੍ਹਾਂ ਦੀ ਸੰਪਤੀ ਗੀਰਨਲੈਂਡ ਦੀ ਜੀਡੀਪੀ ਦੇ ਬਰਾਬਰ ਹੈ।

RELATED ARTICLES
POPULAR POSTS