ਸਭ ਦੀਆਂ ਨਜ਼ਰਾਂ ਹੁਣ 2 ਮਈ ‘ਤੇ ਟਿੱਕੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਵਿਧਾਨ ਸਭਾ ਲਈ ਅੱਜ ਅੱਠਵੇਂ ਗੇੜ ਦੌਰਾਨ ਵੋਟਾਂ ਪਈਆਂ ਅਤੇ ਹੁਣ ਪੰਜ ਰਾਜਾਂ ਪੱਛਮੀ ਬੰਗਾਲ, ਅਸਾਮ, ਪੁਡੂਚੇਰੀ, ਤਾਮਿਲਨਾਡੂ ਅਤੇ ਕੇਰਲਾ ਵਿਚ ਵਿਧਾਨ ਸਭਾ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਸਮਾਪਤ ਹੋ ਗਈ ਹੈ। ਇਨ੍ਹਾਂ ਵੋਟਾਂ ਦੇ ਨਤੀਜੇ ਆਉਂਦੀ 2 ਮਈ ਨੂੰ ਆਉਣੇ ਹਨ ਅਤੇ ਸਾਰਿਆਂ ਦੀਆਂ ਨਜ਼ਰਾਂ 2 ਮਈ ‘ਤੇ ਟਿਕ ਗਈਆਂ ਹਨ। ਦੇਸ਼ ਦੀ ਜਨਤਾ ਦਾ ਸਭ ਤੋਂ ਜ਼ਿਆਦਾ ਧਿਆਨ ਪੱਛਮੀ ਬੰਗਾਲ ‘ਤੇ ਟਿਕਿਆ ਹੋਇਆ ਹੈ, ਜਿੱਥੇ ਮਮਤਾ ਬੈਨਰਜੀ ਦੀ ਸਰਕਾਰ ਹੈ ਅਤੇ ਹੁਣ ਭਾਜਪਾ ਵਲੋਂ ਮਮਤਾ ਦੀ ਸਰਕਾਰ ਬਦਲਣ ਲਈ ਪੂਰਾ ਜ਼ੋਰ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕਰੋਨਾ ਦੇ ਮਾਹੌਲ ਵਿਚ ਵੀ ਭਾਜਪਾ ਵਲੋਂ ਪੱਛਮੀ ਬੰਗਾਲ ਵਿਚ ਰੈਲੀਆਂ ਕੀਤੀਆਂ ਗਈਆਂ ਸਨ ਅਤੇ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਭਾਜਪਾ ‘ਤੇ ਸਿਆਸੀ ਹਮਲੇ ਵੀ ਕੀਤੇ ਸਨ।