10.3 C
Toronto
Saturday, November 8, 2025
spot_img
Homeਪੰਜਾਬਸੰਗਰੂਰ ਜੇਲ੍ਹ 'ਚ ਵੱਡੀ ਪੱਧਰ 'ਤੇ ਛਾਪੇਮਾਰੀ

ਸੰਗਰੂਰ ਜੇਲ੍ਹ ‘ਚ ਵੱਡੀ ਪੱਧਰ ‘ਤੇ ਛਾਪੇਮਾਰੀ

 

 

 

 

 

 

ਕੈਦੀਆਂ ਵਲੋਂ ਜੇਲ੍ਹ ਮੰਤਰੀ ਨੂੰ ਦਿੱਤੀ ਵਧਾਈ ਤੋਂ ਬਾਅਦ ਹੋਈ ਸਖਤੀ
ਪਟਿਆਲਾ/ਬਿਊਰੋ ਨਿਊਜ਼
ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ‘ਤੇ ਨੱਥ ਪਾਉਣ ਲਈ ਅੱਜ ਸੰਗਰੂਰ ਜੇਲ੍ਹ ਵਿੱਚ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ। ਇਹ ਛਾਪਾ ਗੈਂਗਸਟਰ ਰਵੀ ਦਿਓਲ ਵੱਲੋਂ ਕਥਿਤ ਤੌਰ ‘ਤੇ ਜੇਲ੍ਹ ਵਿੱਚੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਮਾਰਿਆ ਗਿਆ। ਵੱਡੇ ਪੱਧਰ ‘ਤੇ ਮਾਰੇ ਗਏ ਇਸ ਛਾਪੇ ਵਿੱਚ ਪੁਲਿਸ ਹੱਥ ਕੁਝ ਵੀ ਨਹੀਂ ਲੱਗਾ। ਤਕਰੀਬਨ ਪੰਜ ਘੰਟੇ ਚੱਲੇ ਇਸ ਸਰਚ ਆਪ੍ਰੇਸ਼ਨ ਵਿੱਚ ਪੁਲਿਸ ਨੇ ਖਾਸ ਤੌਰ ‘ਤੇ ਗੈਂਗਸਟਰ ਰਵੀ ਦਿਓਲ ਦੀ ਬੈਰਕ ਦੀ ਹੀ ਛਾਣਬੀਣ ਕੀਤੀ। ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਰਵੀ ਦਿਓਲ ਨੇ ਵੀ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਸੰਗਰੂਰ ਜੇਲ੍ਹ ਵਿੱਚ ਬੰਦ ਹੈ। ਜ਼ਿਕਰਯੋਗ ਹੈ ਕਿ ਨਵੇਂ ਬਣੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੇਲ੍ਹਾਂ ਵਿਚੋਂ ਹੀ ਵਧਾਈ ਸੰਦੇਸ਼ ਮਿਲੇ ਸਨ ਅਤੇ ਉਸ ਤੋਂ ਬਾਅਦ ਜੇਲ੍ਹ ਮੰਤਰੀ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS