Breaking News
Home / ਭਾਰਤ / ਭਾਰਤ ਦੀ ਪਹਿਲੀ ਟੈਸਟ ਟਿਊਬ ਬੇਬੀ ਮਾਂ ਬਣੀ

ਭਾਰਤ ਦੀ ਪਹਿਲੀ ਟੈਸਟ ਟਿਊਬ ਬੇਬੀ ਮਾਂ ਬਣੀ

Test tube baby copy copyਮੁੰਬਈ : ਭਾਰਤ ਦੀ ਪਹਿਲੀ ਟੈਸਟ ਟਿਊਬ ਬੇਬੀ ਹਰਸ਼ਾ ਚਾਵਦਾ ਮਾਂ ਬਣ ਗਈ ਹੈ, ਉਸਨੇ ਸੋਮਵਾਰ ਸਵੇਰੇ ਮੁੰਬਈ ਦੇ ਜਸਲੋਕ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ ਹੈ। ਹਰਸ਼ਾ ਚਾਵਦਾ ਦਾ 6 ਅਗਸਤ 1986 ਨੂੰ ਆਈ ਵੀ ਐਫ ਤਕਨੀਕ ਨਾਲ ਜਨਮ ਹੋਇਆ ਸੀ। ਹਰਸ਼ਾ ਦੀ ਡਿਲਵਰੀ ਜਸਲੋਕ ਹਸਪਤਾਲ ਵਿਚ ਡਾਕਟਰ ਇੰਦਰਾ ਹਿੰਦੂਜਾ ਤੇ ਡਾਕਟਰ ਕੁਸੁਮ ਝਵੇਰੀ ਨੇ ਕਰਵਾਈ, ਜ਼ਿਕਰਯੋਗ ਹੈ ਕਿ 1986 ਵਿਚ ਹਰਸ਼ਾ ਦਾ ਜਨਮ ਵੀ ਡਾ. ਇੰਦਰਾ ਹੱਥੋਂ ਹੀ ਹੋਇਆ ਸੀ। ਡਾ.ਹਿੰਦੂਜਾ ਨੇ ਦੱਸਿਆ ਕਿ ਹਰਸ਼ਾ ਤੇ ਉਸਦਾ ਬੱਚਾ ਠੀਕ-ਠਾਕ ਹਨ ਤੇ ਨਵਜੰਮੇ ਬੱਚੇ ਦਾ ਭਾਰ 3.18 ਕਿਲੋਗ੍ਰਾਮ ਹੈ। ਡਾ. ਹਿੰਦੂਜਾ ਨੇ 1986 ਵਿਚ ਹਰਸ਼ਾ ਤੋਂ ਬਾਅਦ ਤਕਰੀਬਨ 15 ਹਜ਼ਾਰ ਟੈਸਟ ਟਿਊਬ ਬੱਚਿਆਂ ਦੀ ਡਿਲਵਰੀ ਕਰਵਾਈ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …