Breaking News
Home / ਜੀ.ਟੀ.ਏ. ਨਿਊਜ਼ / ’84 ਕਤਲੇਆਮ ‘ਚੋਂ ਜਨਮੀ ਹਰਿਆਣਾ ਕਾਂਡ ਦੀ ਮਾਨਸਿਕਤਾ : ਫੂਲਕਾ

’84 ਕਤਲੇਆਮ ‘ਚੋਂ ਜਨਮੀ ਹਰਿਆਣਾ ਕਾਂਡ ਦੀ ਮਾਨਸਿਕਤਾ : ਫੂਲਕਾ

Phoolka Press conference copy copyਟਰਾਂਟੋ/ਕੰਵਲਜੀਤ ਸਿੰਘ ਕੰਵਲ
1984 ਵਿੱਚ ਹੋਏ ਦਿੱਲੀ ਕਤਲੇਆਮ ਨੂੰ ਲੰਬੇ ਸਮੇਂ ਤੋਂ ਕਾਨੂੰਨੀ ਸੇਵਾਵਾਂ ਦੇਂਦੇ ਆ ਰਹੇ ਉੱਘੇ ਕਾਨੂੰਨਦਾਨ ਅਤੇ ਹੁਣ ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਝੰਡਾ ਬਰਦਾਰ ਸ੍ਰ: ਐਚ ਐਸ ਫੂਲਕਾ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਬਰੈਂਪਟਨ ਚਾਂਦਨੀ ਬੈਂਕੁਠ ਹਾਲ ਵਿਖੇ ਕੀਤੀ ਇਕ ਪ੍ਰੈਸ ਕਾਨਫ੍ਰੰਸ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਜਿਸ ਕਿਸਮ ਦੀ ਅਰਾਜਕਤਾ ਹਰਿਆਣੇ ਵਿੱਚ ਵੇਖਣ ਨੂੰ ਮਿਲੀ, ਇਹ ਉਸ ਮਾਨਸਿਕਤਾ ਦਾ ਨਤੀਜਾ ਹੈ ਜਿਸ ਵਿੱਚੋਂ 1984 ਦੇ ਸਿੱਖ ਕਤਲੇਆਮ ਹੋਇਆ ਸੀ। ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦੇ ਹੋਏ ਸ੍ਰੀ ਫੂਲਕਾ ਨੇ ਕਿਹਾ ਕਿ ਜਦੋਂ ਸਿਆਸੀ ਪਾਰਟੀਆਂ ਸਮਾਜ ਵਿਰੋਧੀ ਅਨਸਰਾਂ ਦੀ ਪਿੱਠ ਠੋਕਦੀਆਂ ਹਨ ਤਾਂ ਉਦੋਂ ਅਜਿਹੇ ਕਾਰੇ ਹੁੰਦੇ ਹਨ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਜਿਵੇਂ ਕੁੱਝ ਦਿਨ ਪਹਿਲਾਂ ਹਰਿਆਣੇ ਵਿੱਚ ਫੈਲੀ ਅਰਾਜਕਤਾ। ਉਹਨਾਂ ਹੋਰ ਕਿਹਾ ਕਿ 1992 ਦੇ ਮੁੰਬਈ ਦੰਗੇ ਅਤੇ 2002 ਵਿੱਚ ਗੁਜਰਾਤ ਵਿੱਚ ਹੋਏ ਦੰਗੇ ਵੀ ਐਸੀ ਮਾਨਸਿਕਤਾ ਦੀ ਉਪਜ ਸਨ। ਉਹਨਾਂ ਆਪਣੀ ਕੈਨੇਡਾ ਫੇਰੀ ਦੇ ਮਕਦਗ ਬਾਰੇ ਕਿਹਾ 1984 ਕਤਲੇਆਮ ਦੀ ਅੱਜ ਦੇ ਸਿਆਸੀ ਹਾਲਾਤਾਂ ਵਿੱਚ ਤਰਕਸੰਗਤਾ ਨੂੰ ਉਭਾਰਨਾ ਅਤੇ ਦੂਜਾ ਪੰਜਾਬ ਦੀ ਮੌਜੂਦਾ ਤਰਾਸਦੀ ਬਾਰੇ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਜਾਗਰੂਕ ਕਰਨਾ ਹੈ। ਉਹਨਾਂ ਸਪਸ਼ਟ ਕੀਤਾ ਕਿ 84 ਸਿੱਖ ਕਤਲੇਆਮ ਕਰਵਾਉਣ ਦਾ ਇੱਕ ਦੋਸ਼ੀ ਜਗਦੀਸ਼ ਟਾਈਟਲਰ ਸੀ ਜੋ ਉਸ ਵੇਲੇ ਐਮ ਪੀ ਸੀ। ਬਾਅਦ ਵਿੱਚ ਕਾਂਗਰਸ ਸਰਕਾਰ ਨੇ ਉਸਨੂੰ ਸਜ਼ਾ ਦੇਣ ਦੀ ਥਾਂ ਮੰਤਰੀ ਬਣਾ ਕੇ ਨਿਵਾਜਿਆ। ਉਹਨਾਂ ਦੁੱਖ ਪ੍ਰਗਟ ਕੀਤਾ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਜ਼ਾ ਦੇਣ ਦੀ ਥਾਂ ਉੱਚ ਪਦਵੀਆਂ ਦੇਣ ਦਾ ਮੰਦਭਾਗਾ ਰੁਝਾਨ ਭਾਰਤ ਦੀ ਸਿਆਸਤ ਵਿੱਚ ਅੱਜ ਤੱਕ ਜਾਰੀ ਹੈ। ਸ੍ਰੀ ਫੂਲਕਾ ਅਨੁਸਾਰ ਇਸ ਰੁਝਾਨ ਨੂੰ ਰੋਕਣ ਲਈ ઑਆਮ ਆਦਮੀ ਪਾਰਟੀ਼ ਕੋਲ ਹੱਲ ਹਨ।  ਉਹਨਾਂ ਦੁੱਖ ਪ੍ਰਗਟ ਕੀਤਾ ਕਿ ਭਾਰਤੀ ਸਿਸਟਮ ਨੇ ਤਾਂ ਇਹਨਾਂ ਦੋਸ਼ੀਆਂ ਨੂੰ ਸਜ਼ਾ ਕਿੱਥੇ ਦੇਣੀ ਸੀ ਜਦੋਂ ਕਈ ਸਿੱਖ ਲੀਡਰਾਂ ਦਾ ਰੋਲ ਵੀ ਵਿਕਾਊਮਾਲ ਵਾਲਾ ਰਿਹਾ। ઠઠਪੰਜਾਬ ਦੀ ਗੱਲ ਕਰਦੇ ਹੋਏ ਫੂਲਕਾ ਹੋਰਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਹਰ ਪਾਸੇ ਨਿਰਾਸ਼ਵਾਦ ਦਾ ਪਸਾਰਾ ਹੈ। ਨੌਜਵਾਨਾਂ ਵਿੱਚ ਨਸ਼ੇ, ਬੇਰੁਜ਼ਗਾਰੀ, ਸਿਹਤ ਸੇਵਾਵਾਂ ਵਿੱਚ ਨਿਘਾਰ ਸਮੇਤ ਹਰ ਖੇਤਰ ਵਿੱਚ ਸੰਕਟ ਛਾਇਆ ਹੋਇਆ ਹੈ।
ਇੱਕ ਸੁਆਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਅਤੇ ਹੋਰ ਡਰੱਗਾਂ ਦੇ ਧੰਦੇ ਨੂੰ ਸਿਖ਼ਰਾਂ ਉੱਤੇ ਪਹੁੰਚਾਉਣ ਲਈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਜੁੰਮੇਵਾਰ ਹਨ। ਸ੍ਰੀ ਫੂਲਕਾ ਅਨੁਸਾਰ ਜਿੱਥੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਦੇ ਨਸ਼ੇ ਨੂੰ ਨਿੱਕੇ ਠੇਕੇਦਾਰਾਂ ਦੇ ਹੱਥੋਂ ਖੋਹ ਕੇ ਵੱਡੇ ਮਾਫੀਆ ਦੇ ਹੱਥਾਂ ਵਿੱਚ ਦਿੱਤਾ, ਅਕਾਲੀ ਦਲ ਨੇ ਕਾਂਗਰਸ ਤੋਂ ਦੋ ਕਦਮ ਅੱਗੇ ਜਾ ਕੇ ਇਸ ਧੰਦੇ ਨੂੰ ਆਪ ਕਥਿਤ ਤੌਰ ਤੇ ਅਪਨਾਇਆ ਵੀ ਅਤੇ ਸਰਕਾਰੀ ਪਨਾਹ ਵੀ ਦਿੱਤੀ। ਆਮ ਆਦਮੀ ਪਾਰਟੀ ਅੰਦਰ ਫੈਲੀ ਕਿਸੇ ਕਿਸਮ ਦੀ ਅਰਾਜਕਤਾ ਅਤੇ ਆਪਸੀ  ਫੁੱਟ ਨੂੰ ਨਕਾਰਦੇ ਹੋਏ ਉਹਨਾਂ ਕਿਹਾ ਕਿ ઑਆਪ਼ ਨੇ ਜੱਥੇਬੰਦਕ ਢਾਂਚੇ ਨੂੰ ਐਨਾ ਮਜਬੂਤ ਕਰ ਲਿਆ ਹੈ ਕਿ ਹੁਣ ਇਸ ਵਿੱਚ ਕੋਈ ਤਰੂਟੀ ਨਹੀਂ ਨਹੀਂ। ਪੰਜਾਬ ਦੇ ਅਖਬਾਰਾਂ ਵਿੱਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਨੂੰ ਸਿਆਸੀ ਕੁਰੱਪਸ਼ਨ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ  ਇਸ਼ਿਤਿਹਾਰ ਤਾਂ ਆਮ ਨਾਗਰਿਕ ਨੂੰ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਸੁਚੇਤ ਕਰਨ ਦਾ ਜ਼ਰੀਆ ਹਨ। ਜੋ ਵਕਤ ਦੀਆਂ ਸਰਕਾਰਾਂ ਦਾ ਹੱਕ ਵੀ ਹੈ ਅਤੇ ਫਰਜ਼ ਵੀ। ઑਆਪ਼ ਵਿੱਚ ਮੌਕਾਪ੍ਰਸਤਾਂ ਵੱਲੋਂ ਦਾਖਲ ਹੋ ਜਾਣ ਕਾਰਣ ਪੈਦਾ ਹੋਣ ਵਾਲੇ ਸੰਕਟ ਬਾਰੇ ਸ੍ਰ: ਫੂਲਕਾ ਨੇ ਕਿਹਾ ਕਿ ਜੇ ਕੋਈ ਬਾਹਰੋਂ ਆਇਆ ਪਾਰਟੀ ਨੇਤਾ  ਪਾਰਟੀ ਦੇ ਅਨੁਸ਼ਾਸ਼ਨ ਨੂੰ ਅਪਣਾ ਲੈਂਦਾ ਹੈਉਸ ਨੂੰ ਹੀ ਯੋਗ ਆਹੁਦਾ ਦਿੱਤਾ ਜਾਵੇਗਾ। ਅਨੁਸ਼ਾਸ਼ਨ ਦੀ ਪਰੀਖਿਆ ਵਿੱਚ ਅਸਫਲ ਰਹਿਣ ਵਾਲਿਆਂ ਲਈ ਪਾਰਟੀ ਚ ਕੋਈ ਥਾਂ ਨਹੀਂ ਹੈ ਦਿੱਤੀ ਕਿਉਂਕਿ ਪਾਰਟੀ ਦੇ ਵਿਕਾਸ ਲਈ ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਸ਼ਾਮਲ ਕਰਨਾ ਸਮੇਂ ਦੀ ਸਿਆਸੀ ਲੋੜ ਹੈ। ਉਹਨਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਆਪ਼ ਦੇ ਚੋਣ ਜਿੱਤ ਜਾਣ ਦੀ ਸੂਰਤ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣਾਣੇ ਜਾਣਗੇ ਲੇਕਿਨ ਅਜਿਹੇ ਫੈਸਲੇ ਬਾਰੇ ਸਾਰੇ ਅਧਿਜਾਰ ਕੇਜਰੀਵਾਲ ਕੋਲ ਹੋਣ ਦੀ ਗੱਲ ਵੀ ਕਹੀ। ਕੈਨੇਡਾ ਵਿੱਚ ਕੁੱਝ ਸਿੱਖ ਜੱਥੇਬੰਦੀਆਂ ਦੇ ਕਾਰਕੁਨਾਂ ਦੁਆਰਾ ਉਹਨਾਂ ਦੀ ਫੇਰੀ ਦੇ ਵਿਰੋਧ ਬਾਰੇ ਉਹਨਾਂ ਕਿਹਾ ਕਿ ਇਹ ਪੰਜਾਬ ਵਿੱਚ ਬੈਠੇ ਕੁੱਝ ਲੋਕਾਂ ਦੀ ਸ਼ਹਿ ਉੱਤੇ ਹੋ ਰਿਹਾ ਹੈ। ਪਰੈੱਸ ਕਾਨਫਰੰਸ ਤੋਂ ਬਾਅਦ ਸ: ਫੂਲਕਾ ਨੇ ਇੱਸੇ ਹਾਲ ਵਿੱਚ ਇਕ ਜਨਤਕ ਇੱਕਠ ਨੂੰ ਵੀ ਸੰਬੋਧਨ ਕੀਤਾ ਜਿਸ ਵਿੱਚ ਲੋਕਾਂ ਵੱਡੀ ਗਿਣਤੀ ਚ ਭਾਗ ਲਿਆ। ਪ੍ਰਾਪਤ ਖਬ ਅਨੁਸਾਰ ਜਦੋਂ ਸ੍ਰ: ਫੂਲਕਾ ਬੈਂਕੁਇਟ ਹਾਲ ਵਿੱਚ ਆਪਣੇ ਸਮਰੱਥਕਾਂ ਨੂੰ ਸੰਬੋਧਨ ਕਰ ਰਹੇ ਸਨ, ਬਾਹਰ ਕੁੱਝ ਲੋਕਾਂ ਵੱਲੋਂ ਮੁਜ਼ਾਹਰਾ ਵੀ ਕੀਤਾ ਗਿਆ।
ਕਮਿਊਨਿਟੀ ਐਕਟਵਿਸਟ ਦਾ ਲਿਬਾਸ ਲਾਹ ਕੇ ਸਿਆਸੀ ਰੂਪ ਧਾਰਨ ਨੂੰ ਵਕਤ ਤਾਂ ਲਗਦਾ ਹੈ
ਇਸ ਪ੍ਰੈਸ ਕਾਨਫ੍ਰੰਸ ਦੌਰਾਨ ਜਦੋਂ ਫੂਲਕਾ ਤੋਂ ਆਮ ਆਦਮੀ ਪਾਰਟੀ ਵਿੱਚ ਪਾਏ ਜਾਂਦੇ ਅਸੰਤੋਸ਼ ਬਾਰੇ ਕਈ ਸਵਾਲਾਂ ਦੀ ਝੜੀ ਲੱਗੀ ਤਾਂ ਉਹਨਾਂ ਕਿਹਾ ਕਿ ਸਮਾਜ ਵਿੱਚ ਤੇਜੀ ਨਾਲ ਬਦਲਾਅ ਲਿਆਉਣ ਦੇ ਜੋਸ਼ ਵਿੱਚ ਬਹੁਤ ਸਾਰੇ ਕਮਿਉਨਿਟੀ ਐਕਟਵਿਸਟ ઑਆਪ਼ ਵਿੱਚ ਸ਼ਾਮਲ ਹੋ ਗਏ। ਇਹ ਲੋਕ ਜੋਸ਼ ਤਾਂ ਰੱਖਦੇ ਸਨ ਲੇਕਿਨ ਇਹ ਸਿਆਸੀ ਜੱਥੇਬੰਦੀ ਦੇ ਨੇਮਾਂ ਨਾਲ ਪੈਰ ਨਾਲ ਪੈਰ ਮਿਲਾ ਕੇ ਤੁਰਨ ਦੇ ਆਦੀ ਨਹੀਂ ਸਨ। ਇਹਨਾਂ ਦੀ ਆਦਤ ઑਮੈਂ ਠੀਕ ਜਾਂ ਤੁਸੀਂ ਗਲਤ਼ ਵਾਲੀ ਬਣੀ ਹੋਈ ਸੀ ਜਿਸ ਕਰਕੇ ਉਹ ਪਾਰਟੀ ਦੇ ਵਿਧਾਨ ਵਿਧੀ ਵਿੱਚ ਅਜੇ ਤੱਕ ਨਹੀਂ ਸਮਾ ਸਕੇ। ਉਹਨਾਂ ਕਬੂਲ ਕੀਤਾ ਕਿ ઑਆਪ਼ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਖੁਦ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਕਮਿਉਨਿਟੀ ਐਕਟਵਿਸਟ ਰਹੇ ਹਨ। ਫੂਲਕਾ ਨੇ ਕਿਹਾ ਕਿ ਮੈਨੂੰ ਵੀ ਕਮਿਉਨਿਟੀ ਐਕਟਵਿਸਟ ਦਾ ਲਿਬਾਸ ਲਾਹ ਕੇ ਸਿਆਸੀ ਰੂਪ ਧਾਰਨ ਨੂੰ ਕੁੱਝ ਵਕਤ ਲੱਗਿਆ ਲੇਕਿਨ ਹੁਣ ਸੱਭ ਠੀਕ ਠਾਕ ਹੈ ઠਚੇਤੇ ਰਹੇ ਕੈਨੇਡਾ ਵਿੱਚ ਫੂਲਕਾ ਦੀ ਫੇਰੀ ਬਾਬਤ ਛਾਪੇ ਗਏ ਸਾਰੇ ਪੋਸਟਰਾਂ ਉੱਤੇ ਉਹਨਾਂ ਨੂੰ ઑਆਪ਼ ਦੇ ਨੇਤਾ ਵਜੋਂ ਨਹੀਂ ਸਗੋਂ ઑਮਨੁੱਖੀ ਅਧਿਕਾਰ ਐਕਟਵਿਸਟ਼ ਆਖ ਕੇ ਹੀ ਸੰਬੋਧਨ ਕੀਤਾ ਗਿਆ ਹੈ। ઠઑਆਪ਼ ਕਾਇਮ ਕਰਨ ਤੋਂ ਪਹਿਲਾਂ ਇਸ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਵੀ ਐਕਟਵਿਸਟ ਹੀ ਸਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …