2.7 C
Toronto
Friday, February 20, 2026
spot_img
Homeਜੀ.ਟੀ.ਏ. ਨਿਊਜ਼ਹਰ ਵਰ੍ਹੇ ਕੈਨੇਡਾ 31 ਬਿਲੀਅਨ ਡਾਲਰ ਦਾ ਖਾਣਾ ਡਸਟਬਿਨ 'ਚ ਸੁੱਟਦਾ ਹੈ

ਹਰ ਵਰ੍ਹੇ ਕੈਨੇਡਾ 31 ਬਿਲੀਅਨ ਡਾਲਰ ਦਾ ਖਾਣਾ ਡਸਟਬਿਨ ‘ਚ ਸੁੱਟਦਾ ਹੈ

ਟੋਰਾਂਟੋ : ਹਰ ਵਰ੍ਹੇ ਕੈਨੇਡਾ 31 ਬਿਲੀਅਨ ਡਾਲਰ ਦਾ ਖਾਣਾ ਬਰਬਾਦ ਕਰਦਿਆਂ ਡਸਟਬਿਨ ‘ਚ ਸੁੱਟ ਦਿੰਦਾ ਹੈ। ਜਦੋਂਕਿ ਦੇਸ਼ ਵਿਚ ਕਈ ਲੋਕ ਭੁੱਖੇ ਹੀ ਸੌਂਦੇ ਹਨ। ਇਸ ਤੋਂ ਭਾਵ ਹੈ ਕਿ ਜਿੰਨਾ ਭੋਜਨ ਰੋਜ਼ਾਨਾ ਬਣਦਾ ਹੈ, ਉਸ ਦਾ ਅੱਧਾ ਹਿੱਸਾ ਕੂੜੇ ਵਿਚ ਹੀ ਸੁੱਟਿਆ ਜਾਂਦਾ ਹੈ। ਹਾਲਾਂਕਿ ਕਈ ਥਾਵਾਂ ‘ਤੇ ਵਾਧੂ ਭੋਜਨ ਗਰੀਬਾਂ ਲਈ ਛੱਡਣ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਿਨ੍ਹਾਂ ਕਾਰਨ ਕੁਝ ਲੋਕਾਂ ਦੇ ਪੇਟ ਭਰਦੇ ਹਨ। ਬਰਬਾਦ ਜਾ ਰਹੇ ਭੋਜਨ ਦੇ ਵਿਸ਼ੇ ‘ਤੇ ਕੋਈ ਗੱਲ ਨਹੀਂ ਕਰਦਾ ਜੋ ਬਹੁਤ ਵੱਡਾ ਮੁੱਦਾ ਹੈ। ਇਸ ‘ਤੇ ਕੰਮ ਕਰਨ ਵਾਲੀਆਂ ਏਜੰਸੀਆਂ ਨੇ ਜਾਣਕਾਰੀ ਦਿੱਤੀ ਕਿ ਕਈ ਵਾਰ ਇਸ ਵਾਧੂ ਭੋਜਨ ਨੂੰ ਖਤਮ ਕਰਨ ਲਈ ਵੱਡੇ-ਵੱਡੇ ਟੋਏ ਪੁੱਟੇ ਜਾਂਦੇ ਹਨ ਤੇ ਇਸ ਨੂੰ ਦਬਾਇਆ ਜਾਂਦਾ ਹੈ ਜਦਕਿ ਕਈ ਲੋਕ ਭੁੱਖੇ ਸੌਣ ਲਈ ਮਜ਼ਬੂਰ ਹਨ। ਅਧਿਕਾਰੀਆਂ ਮੁਤਾਬਕ ਬਹੁਤ ਸਾਰੇ ਫਲਾਂ ਅਤੇ ਹੋਰ ਖਾਣ ਵਾਲੇ ਪਦਾਰਥਾਂ ਦਾ ਵਧੇਰੇ ਉਤਪਾਦਨ ਹੋਣ ਕਾਰਨ ਵੀ ਲੋਕ ਇਨ੍ਹਾਂ ਨੂੰ ਬਰਬਾਦ ਕਰਦੇ ਹਨ ਅਤੇ ਬਿਲਕੁਲ ਠੀਕ ਚੀਜ਼ ਨੂੰ ਬਾਹਰ ਸੁੱਟ ਦਿੰਦੇ ਹਨ। ਬਹੁਤ ਸਾਰੇ ਲੋਕ ਮੀਟ, ਡਾਇਰੀ ਪ੍ਰੋਡਕਟ, ਫਲ ਅਤੇ ਸਬਜ਼ੀਆਂ ਨੂੰ ਕੁੱਝ ਦਿਨਾਂ ਬਾਅਦ ਬਦਲ ਦਿੰਦੇ ਹਨ, ਭਾਵੇਂ ਕਿ ਉਹ ਦੋ-ਤਿੰਨ ਦਿਨ ਪਹਿਲਾਂ ਹੀ ਲਿਆਂਦੇ ਗਏ ਹੋਣ ਅਤੇ ਖਾਣ ਯੋਗ ਹੋਣ। ਉਨਟਾਰੀਓ ਵਿਚ ਅਜਿਹੀਆਂ ਕਈ ਸੰਸਥਾਵਾਂ ਨੇ ਬਰਬਾਦ ਹੋ ਰਹੇ ਭੋਜਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੈ। ਇਸ ਸਾਲ ਅਪ੍ਰੈਲ ਮਹੀਨੇ ਵਾਲਮਾਰਟ ਨੇ ਕਿਹਾ ਸੀ ਕਿ 2025 ਤਕ ਭੋਜਨ ਬਰਬਾਦ ਹੋਣਾ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ। ઠ’ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ’ ਦੇ ਪ੍ਰੋਫੈਸਰ ਗ੍ਰਾਹਮ ਰਿਚਜ਼ ਆਪਣੀਆਂ ਕਿਤਾਬਾਂ ਰਾਹੀਂ ਲੋਕਾਂ ਨੂੰ ਇਸ ਸਮੱਸਿਆ ਤੋਂ ਜਾਗਰੂਕ ਕਰਵਾ ਰਹੇ ਹਨ।

RELATED ARTICLES
POPULAR POSTS