ਟੋਰਾਂਟੋ : ਉਨਟਾਰੀਓ ਸਰਕਾਰ ਨੇ ਸੂਬੇ ਵਿਚ ਭੰਗ ਦੀ ਵਿਕਰੀ ਲਈ ਕੈਨਾਬਿਜ਼ ਸਟੋਰਾਂ ਨੂੰ ਖੋਲ੍ਹਣ ਲਈ ਗਾਈਡ ਲਾਈਨ ਜਾਰੀ ਕਰ ਦਿੱਤੀ ਹੈ ਅਤੇ ਇਸ ਨੂੰ ਇਕ ਅਪ੍ਰੈਲ 2019 ਤੋਂ ਖੋਲ੍ਹਿਆ ਜਾ ਸਕਦਾ ਹੈ। ਇਹ ਸਟੋਰ ਸਵੇਰੇ 9 ਵਜੇ ਤੋਂ ਰਾਤ 11 ਵਜੇ ਤੱਕ ਖੋਲ੍ਹੇ ਜਾ ਸਕਣਗੇ ਅਤੇ ਇਹ ਕਿਸੇ ਵੀ ਸਕੂਲ ਜਾਂ ਬਾਰ ਤੋਂ 150 ਮੀਟਰ ਦੂਰ ਹੋਣੇ ਚਾਹੀਦੇ ਹਨ। ਇਨ੍ਹਾਂ ਸਟੋਰਾਂ ਵਿਚ 19 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਆਉਣ ਦੀ ਆਗਿਆ ਨਹੀਂ ਹੈ। ਇਕ ਓਪਟਰੇਟਰ ਵੱਧ ਤੋਂ ਵੱਧ ਸੂਬੇ ਵਿਚ 75 ਸਟੋਰ ਖੋਲ੍ਹ ਸਕਦਾ ਹੈ। ਅਪ੍ਰੈਲ ਤੱਕ ਉਨਟਾਰੀਓ ਵਿਚ ਕੈਨਾਬਿਜ ਸਟੋਰਾਂ ਤੋਂ ਭੰਗ ਨੂੰ ਆਨਲਾਈਨ ਹੀ ਖਰੀਦਿਆ ਜਾ ਸਕਦਾ ਹੈ। ਇਸ ਲਈ ਲਾਇਸੈਂਸ ਹਾਸਲ ਕਰਨ ਲਈ ਅਰਜ਼ੀਆਂ 17 ਦਸੰਬਰ ਤੱਕ ਲਈਆਂ ਜਾਣਗੀਆਂ। ਗੈਰਕਾਨੂੰਨੀ ਤੌਰ ‘ਤੇ ਇਸਦੀ ਵਿਕਰੀ ਕਰਨ ਵਾਲੇ ਸਟੋਰਾਂ ਨੂੰ ਇਸਦਾ ਲਾਇਸੈਂਸ ਪ੍ਰਾਪਤ ਕਰਨ ਦੀ ਆਗਿਆ ਨਹੀਂ ਹੋਵੇਗੀ। ਇਹ ਲਾਇਸੈਂਸ ਅਜਿਹੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਜਾਰੀ ਨਹੀਂ ਕੀਤਾ ਜਾਵੇਗਾ, ਜੋ ਅਪਰਾਧ ਨਾਲ ਜੁੜਿਆ ਰਿਹਾ ਹੋਵੇ।
ਉਨਟਾਰੀਓ ‘ਚ 1 ਅਪ੍ਰੈਲ ਤੋਂ ਖੁੱਲ੍ਹ ਸਕਦੀਆਂ ਹਨ ਭੰਗ ਦੀਆਂ ਦੁਕਾਨਾਂ
RELATED ARTICLES