Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ, ਚਿੱਠੀਆਂ ਅਤੇ ਪਾਰਸਲਾਂ ਦੇ ਲੱਗੇ ਢੇਰ

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ, ਚਿੱਠੀਆਂ ਅਤੇ ਪਾਰਸਲਾਂ ਦੇ ਲੱਗੇ ਢੇਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਚਿੱਠੀਆਂ ਅਤੇ ਪਾਰਸਲ ਵੱਡੀ ਗਿਣਤੀ ਵਿਚ ਜਮ੍ਹਾਂ ਹੋ ਗਏ ਹਨ। ਹੁਣ ਇਨ੍ਹਾਂ ਚਿੱਠੀਆਂ ਅਤੇ ਪਾਰਸਲਾਂ ਨੂੰ ਡਲਿਵਰ ਕਰਨ ਵਿਚ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ ਅਤੇ ਕਈ ਪਾਰਸਲ ਜਨਵਰੀ 2019 ਤੱਕ ਵੀ ਡਲਿਵਰ ਹੋ ਸਕਦੇ ਹਨ। ਇਸ ਹੜਤਾਲ ਕਰਕੇ ਜਿੱਥੇ ਇਕ ਮਿਲਿਅਨ ਤੋਂ ਵੱਧ ਚਿੱਠੀਆਂ ਅਤੇ ਪਾਰਸਲ ਇਕੱਠੇ ਹੋ ਚੁੱਕੇ ਹਨ, ਉਥੇ ਹੀ ਅਗਲੇ ਕੁਝ ਦਿਨਾਂ ‘ਚ ਬਲੈਕ ਫ਼ਰਾਈਡੇ ਅਤੇ ਸਾਈਬਰ ਮੰਡੇ ਆਨ-ਲਾਈਨ ਸੇਲ ਕਾਰਨ ਲੱਖਾਂ ਪਾਰਸਲ ਅਤੇ ਚਿੱਠੀਆਂ ਹੋਰ ਆਉਣ ਦੀ ਉਮੀਦ ਹੈ। ਇਸ ਸਾਲ ਦੀ ਕ੍ਰਿਸਮਸ ਸਮੇਂ ਗਿਫਟਾਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਆਪਣੇ ਪਿਆਰਿਆਂ ਦੇ ਗਿਫਟਾਂ ਤੋਂ ਵੀ ਵਾਂਝਿਆਂ ਰਹਿਣਾ ਪੈ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੜਤਾਲ ਕਰ ਰਹੇ ਮੁਲਾਜ਼ਮਾਂ ਅਤੇ ਯੁਨੀਅਨ ਨੂੰ ਅਪੀਲ ਕੀਤੀ ਹੈ ਕਿ ਦੋਵੇਂ ਧਿਰਾਂ ਗੱਲਬਾਤ ਕਰਕੇ ਇਸ ਹੜਤਾਲ ਨੂੰ ਛੇਤੀ ਖਤਮ ਕਰਨ। ਟਰੂਡੋ ਨੇ ਹੜਤਾਲ ਖਤਮ ਕਰਨ ਲਈ ਕੋਈ ਸਖ਼ਤ ਕਦਮ ਚੁੱਕਣ ਦਾ ਕੋਈ ਇਸ਼ਾਰਾ ਅਜੇ ਨਹੀਂ ਦਿੱਤਾ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਕ੍ਰਿਸਮਸ ਦੇ ਦਿਨਾਂ ਵਿਚ ਲੋਕ ਵੱਡੇ ਪੱਧਰ ‘ਤੇ ਖਰੀਦਦਾਰੀ ਕਰਦੇ ਹਨ ਤੇ ਇਸ ਗੱਲ ਨੂੰ ਧਿਆਨ ‘ਚ ਰਖਦਿਆਂ ਉਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਵੇ। ਦੂਜੇ ਪਾਸੇ ਕੈਨੇਡਾ ਪੋਸਟ ਯੂਨੀਅਨ ਨੇ ਆਪਣੇ 50,000 ਕਰਮਚਾਰੀਆਂ ਲਈ ਕੰਮ ਦੇ ਬਦਲੇ ਛੁੱਟੀ ਅਤੇ ਇਕ ਹਜ਼ਾਰ ਡਾਲਰ ਦੇ ਬੋਨਸ ਦੀ ਪੇਸ਼ਕਸ਼ ਨੂੰ ਨਾਮਨਜ਼ੂਰ ਕਰ ਦਿੱਤਾ ਹੈ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …