-0.4 C
Toronto
Sunday, November 9, 2025
spot_img
Homeਕੈਨੇਡਾਆਮ ਆਦਮੀ ਪਾਰਟੀ ਟੋਰਾਂਟੋ ਦੀઠਭਰਵੀਂ ਮੀਟਿੰਗ ਸੌਕਰ ਸੈਂਟਰ ਵਿਖੇ ਹੋਈ

ਆਮ ਆਦਮੀ ਪਾਰਟੀ ਟੋਰਾਂਟੋ ਦੀઠਭਰਵੀਂ ਮੀਟਿੰਗ ਸੌਕਰ ਸੈਂਟਰ ਵਿਖੇ ਹੋਈ

ਬਰੈਂਪਟਨ/ਬਾਸੀ ਹਰਚੰਦ : ਆਮ ਆਦਮੀ ਪਾਰਟੀ (ਟੋਰਾਂਟੋ) ਇਕਾਈ ਦੇ ਵਲੰਟੀਅਰਜ਼ ਦੀ ਭਰਵੀ ਮੀਟਿੰਗ 12 ਮਈ ਦਿਨ ਐਤਵਾਰ ਨੂੰ ਸੌਕਰ ਸੈਂਟਰ ਬਰੈਂਪਟਨ ਵਿਖੇ ਹੋਈ। ਇਸ ਮੀਟਿੰਗ ਵਿੱਚ ਅਹਿਮ ਮਸਲੇ ਵਿਚਾਰੇ ਗਏ ਅਤੇ ਫੈਸਲੇ ਲਏ ਗਏ। ਭਾਰਤ ਵਿੱਚ 2019 ਦੀਆਂ ਲੋਕ ਸਭਾ ਦੀਆਂ 6 ਪੜਾਵਾਂ ਵਿੱਚ ਪੈ ਗਈਆਂ ਵੋਟਾਂ ਬਾਰੇ ਵੀ ਚਰਚਾ ਹੋਈ ਜਿਸ ਵਿੱਚ ਹੁਣ ਤੱਕ ਦੀ ਸਥਿਤੀ ਮੁਤਾਬਕ ਭਾਰਤੀ ਜਨਤਾ ਪਾਰਟੀ ਦਾ ਮੁੜ ਸਤਾ ਵਿੱਚ ਆਉਣਾ ਸੰਭਵ ਨਹੀਂ ਲਗਦਾ।
2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾਫ ਸੁਥਰਾ ਸਿਸਟਮ ਦੇਣ ਲਈઠઠਚੋਣਾ ਵਿੱਚ ਨਿਭਾਏ ਜਾ ਰਹੇ ਰੋਲ ਲਈ ਭਰਭੂਰ ਸਹਾਇਤਾ ਤਨ, ਮਨ ਅਤੇ ਧਨ ਨਾਲ ਕਰਨ ਦਾ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ। ਆਪਣੇ ਆਪਣੇ ਦਾਇਰੇ ਵਿੱਚ ਰਹਿ ਰਹੇ ਪਰਿਵਾਰਾਂ ਅਤੇ ਹਮਦਰਦਾਂ ਨੂੰ ਆਮ ਆਦਮੀ ਪਾਰਟੀ ਦੀ ਸਹਾਇਤਾ ਲਈ ਸਤਵੇਂ ਪੜਾਅ ਵਿੱਚ ਰਹਿੰਦੀਆਂ ਚੋਣਾਂ ਲਈ ਸੁਨੇਹੇ ਲਾਉਣ ਲਈ ਫੈਸਲਾ ਲਿਆ ਗਿਆ। ਪੰਜਾਬ ਵਿੱਚ ਪਾਰਟੀ ਵੱਲੋਂ ਜੋਰ ਸ਼ੋਰ ਨਾਲ ਚੋਣਾ ਲੜੀਆਂ ਜਾ ਰਹੀਆਂ ਹਨ। ਬਹੁ ਕੋਣੀ ਮੁਕਾਲਿਆ ਵਿੱਚ ਪਾਰਟੀ ਚੰਗੀ ਸਥਿਤੀ ਵਿੱਚ ਹੈ ਇਸ ਲਈ ਹਰ ਸੰਭਵ ਸਹਾਇਤਾ ਕੀਤੀ ਜਾਏ। ਲਗਾਤਾਰ ਇਸ ਸੰਘਰਸ਼ ਵਿੱਚ ਕੰਮ ਕਰਨ ਦਾ ਪ੍ਰਣ ਵੀ ਲਿਆ ਗਿਆ।

RELATED ARTICLES
POPULAR POSTS