ਕਈ ਸਮਾਜਿਕ, ਸੱਭਿਆਚਾਰਕ ਤੇ ਰਾਜਸੀ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਬਰੈਂਪਟਨ/ਡਾ. ਝੰਡ : ਲੰਮੇਂ ਅਰਸੇ ਤੋਂ ਬਾਅਦ ਲੰਘੇ ਸ਼ਨੀਵਾਰ 11 ਜੁਲਾਈ ਨੂੰ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਜ਼ਿਲਿ÷ ਆਂ ਨਾਲ ਸਬੰਧਿਤ ਮਾਝੇ ਪਿਛੋਕੜ ਦੇ ‘ਮਝੈਲਾਂ’ ਨੇ ਮਿਲ਼ ਕੇ ਪਿਕਨਿਕ ਮਨਾਈ। ਇਨ÷ ਾਂ ਵਿੱਚ ਇੱਕ-ਦੋ ‘ਮਝੈਲ’ ਲਾਹੌਰ ਤੋਂ ਵੀ ਸ਼ਾਮਲ ਸਨ। 2020-21 ਵਿੱਚ ਸਾਰੀ ਦੁਨੀਆਂ ਵਿਚ ਆਈ ਮਹਾਂਮਾਰੀ ‘ਕੋਵਿਡ-19’ ਕਾਰਨ ਹਰ ਪ੍ਰਕਾਰ ਦੇ ਇਕੱਠਾਂ ‘ਤੇ ਪਾਬੰਦੀ ਲੱਗ ਗਈ ਸੀ ਅਤੇ ਉਸ ਤੋਂ ਦੋ-ਤਿੰਨ ਸਾਲ ਬਾਅਦ ਵੀ ਪਿਕਨਿਕਾਂ ਦੇ ਲਈ ਪਾਰਕਾਂ ਦੀ ਉਪਲੱਭਧੀ ਨਾ ਹੋਣ ਕਰਕੇ ਇਹ ਮਝੈਲ ਇਸ ਸਮਾਜਿਕ ਇਕੱਠ ਤੋਂ ਵਾਂਝੇ ਰਹੇ। ਇੱਕ ਹੋਰ ਕਾਰਨ ਇਸ ਪਿਕਨਿਕ ਦੀ ਰੂਹੇ-ਰਵਾਂ ‘ਮਾਝਾ ਸਪੋਰਟਸ ਐਂਡ ਕਲਚਰਲ ਕਲੱਬ’ ਦੇ ਲੰਮਾਂ ਸਮਾਂ ਰਹੇ ਮੁੱਖ-ਸੰਚਾਲਕ ਇਸ ਦੇ ਪ੍ਰਧਾਨ ਸ. ਹਰਦਿਆਲ ਸਿੰਘ ਸੰਧੂ ਦਾ ਦੋ ਕੁ ਸਾਲ ਪਹਿਲਾਂ ਹੋਇਆ ‘ਅਕਾਲ-ਚਲਾਣਾ’ ਵੀ ਸੀ। ਉਹ ਬੜੇ ਸੁਯੋਗ, ਮਿਹਨਤੀ ਸ਼ਖ਼ਸ ਅਤੇ ਵਧੀਆ ਪ੍ਰਬੰਧਕ ਸਨ।
ਬਾਰਾਂ ਕੁ ਵਜੇ ਲੋਕ ਪਿਕਨਿਕ ਦੇ ਨਿਰਧਾਰਿਤ ਸਥਾਨ ਗੋਰ ਰੋਡ ਤੇ ਮੇਅਫ਼ੀਲਡ ਇੰਟਰਸੈੱਕਸ਼ਨ ਦੇ ਨਜ਼ਦੀਕ 11873 ਗੋਰ ਰੋਡ ਸਥਿਤ ਸੇਂਟ ਪੈਟਰਿਕ ਚਰਚ ਦੇ ਨੇੜਲੇ ਖੁੱਲ÷ ੇ-ਡੁੱਲ÷ ੇ ਪਾਰਕ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਬਾਅਦ ਦੁਪਹਿਰ ਇੱਕ ਵਜੇ ਤੱਕ ਪਾਰਕ ਵਿੱਚ ਚੰਗੀ ਰੌਣਕ ਹੋ ਗਈ। ਪ੍ਰਬੰਧਕਾਂ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਲੰਮੀ ਕਤਾਰ ਵਿੱਚ ਲਗਾਏ ਗਏ ਮੇਜ਼ਾਂ ਉੱਪਰ ਚਾਹ, ਕੋਲਡ-ਡਰਿੰਕਸ, ਵੱਖ-ਵੱਖ ਤਰ÷ ਾਂ ਦੀਆਂ ਮਠਿਆਈਆਂ, ਪਕੌੜੇ ਅਤੇ ਹੋਰ ਵਸਤਾਂ ਸਜਾਈਆਂ ਹੋਈਆਂ ਸਨ ਅਤੇ ਇਸ ਲਾਈਨ ਦੇ ਅਖ਼ੀਰ ‘ਤੇ ਕੜਾਈ ਵਿੱਚ ਵਿੱਚ ਤਾਜ਼ੀਆਂ ਜਲੇਬੀਆਂ ਕੱਢੀਆਂ ਜਾ ਰਹੀਆਂ ਸਨ। ਪਿਕਨਿਕ ਵਿੱਚ ਸ਼ਾਮਲ ਹੋ ਰਹੇ ਲੋਕ ਇੱਥੋਂ ਖਾਣ-ਪੀਣ ਦਾ ਸਮਾਨ ਅਤੇ ਚਾਹ ਵਗ਼ੈਰਾ ਲੈ ਕੇ ਰੁੱਖਾਂ ਹੇਠ ਡੱਠੇ ਬੈਂਚਾਂ ਉੱਪਰ ਬੈਠ ਕੇ ਖਾ ਪੀ ਰਹੇ ਸਨ।
ਲਾਹੌਰ ਤੋਂ ਆਏ ਪ੍ਰਸਿੱਧ ਸੂਫ਼ੀ ਗਾਇਕ ਹੁਸਨੈਨ ਅਕਬਰ ਵੱਲੋਂ ਵਾਰਿਸ ਸ਼ਾਹ ਦੀ ‘ਹੀਰ’ ਅਤੇ ਸੂਫ਼ੀ ਕਲਾਮ ਗਾ ਕੇ ਉਨ÷ ਾਂ ਦਾ ਵਧੀਆ ਮਨੋਰੰਜਨ ਕੀਤਾ ਜਾ ਰਿਹਾ ਸੀ। ਪੰਜਾਬੀ ਬੋਲੀ ਨਾਲ ਸਬੰਧਿਤ ਇੱਕ ਗੀਤ ਵਿੱਚ ਉਨ÷ ਾਂ ਦਾ ਸਾਥ ‘ਵਿਲੇਜ ਆਫ਼ ਇੰਡੀਆ’ ਦੇ ਮਾਲਕ ਤੇ ਸੰਚਾਲਕ ਦਲਬੀਰ ਸਿੰਘ ਕਥੂਰੀਆ ਜੋ ਖ਼ੁਦ ਪੰਜਾਬੀ ਬੋਲੀ ਦੇ ਮੁਦੱਈ ਤੇ ਵੱਡੇ ਉਪਾਸ਼ਕ ਹਨ, ਵੱਲੋਂ ਦਿੱਤਾ ਗਿਆ। ਦੋ ਕੁ ਵਜੇ ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਵੀ ਪਧਾਰਨੀਆਂ ਸ਼ੁਰੂ ਹੋ ਗਈਆਂ। ਪਿਕਨਿਕ ਦੀ ਪ੍ਰਬੰਧਕੀ ਟੀਮ ਦੇ ਮੁਖੀ ‘ਮਾਝਾ ਸਪੋਰਟਸ ਐਂਡ ਕਲਚਰਲ ਕਲੱਬ’ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ ਵੱਲੋਂ ਪਿਕਨਿਕ ਵਿੱਚ ਸ਼ਾਮਲ ਹੋਏ ਸਮੂਹ ਮਝੈਲਾਂ ਅਤੇ ਆਏ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ÷ ਾਂ ਨੂੰ ‘ਜੀ-ਆਇਆਂ’ ਕਿਹਾ ਗਿਆ। ਉਪਰੰਤ ਮੰਚ-ਸੰਚਾਲਣ ਦਾ ਕੰਮ ਸੁਖਦੇਵ ਸੋਹੀ ਵੱਲੋਂ ਸੰਭਾਲਿਆ ਗਿਆ ਅਤੇ ਸੱਭ ਤੋਂ ਪਹਿਲਾਂ ਪਿਕਨਿਕ ਵਿੱਚ ਸ਼ਿਰਕਤ ਕਰਨ ਵਾਲੇ ਬਰੈਂਪਟਨ ਵੈੱਸਟ ਤੋਂ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਬਰੈਂਪਟਨ ਨੂੰ ਮੰਚ ‘ਤੇ ਬੁਲਾਇਆ ਗਿਆ। ਉਨ÷ ਾਂ ਤੋਂ ਬਾਅਦ ਬਰੈਂਪਟਨ ਸਾਊਥ ਤੋਂ ਐੱਮ.ਪੀ.ਪੀ. ਪ੍ਰਭਮੀਤ ਸਿੰਘ ਸਰਕਾਰੀਆ ਜੋ ਟ੍ਰਾਂਸਪੋਰਟੇਸ਼ਨ ਨਾਲ ਸਬੰਧਿਤ ਵਿਭਾਗ ਦੇ ਮੰਤਰੀ ਵੀ ਹਨ, ਮੰਚ ‘ਤੇ ਆਏ। ਉਨ÷ ਾਂ ਦੋਹਾਂ ਵੱਲੋਂ ਪਿਕਨਿਕ ਦੇ ਪ੍ਰਬੰਧਕਾਂ ਅਤੇ ਇਸ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਵਧਾਈ ਦਿੰਦਿਆਂ ਹੋਇਆਂ ਓਨਟਾਰੀਓ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੁਝ ਚਿਰ ਬਾਅਦ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਤੋਂ ਐੱਮ.ਪੀ. ਟਿਮ ਉੱਪਲ ਵੀ ਉੱਥੇ ਪਧਾਰੇ ਅਤੇ ਪ੍ਰਬੰਧਕਾਂ ਤੇ ਲੋਕਾਂ ਨੂੰ ਮਿਲਣ ਤੋਂ ਬਾਅਦ ਉਨ÷ ਾਂ ਵੱਲੋਂ ਫ਼ੈੱਡਰਲ ਪੱਧਰ ‘ਤੇ ਆਪੋਜ਼ੀਸ਼ਨ ਵੱਲੋਂ ਨਿਭਾਈ ਜਾ ਰਹੀ ਅਹਿਮ ਜ਼ਿੰਮੇਂਵਾਰੀ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਕਿ ਕਿਵੇਂ ਉਨ÷ ਾਂ ਵੱਲੋਂ ਪਾਰਲੀਮੈਂਟ ਵਿੱਚ ਸਰਕਾਰ ਵੱਲੋਂ ਕਈ ਥਾਈਂ ਕੀਤੀ ਜਾ ਰਹੀ ਫ਼ਜੂਲ-ਖ਼ਰਚੀ ਅਤੇ ਨਿਰਾਰਥਕ ਕੰਮਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਉਨ÷ ਾਂ ਇਹ ਵੀ ਕਿਹਾ ਉਨ÷ ਾਂ ਦੀ ਪੀ.ਸੀ. ਪਾਰਟੀ ਦੇ ਹੱਥਾਂ ਵਿਚ ਕੈਨੇਡਾ ਦੀ ਵਾਗਡੋਰ ਆਉਣ ‘ਤੇ ਉਹ ਕੈਨੇਡਾ ਨੂੰ ਕਿਵੇਂ ਹੋਰ ਮਜ਼ਬੂਤ ਦੇਸ਼ ਬਨਾਉਣਗੇ।
ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਮੌਜੂਦਾ ਸਕੂਲ-ਟਰੱਸਟੀ ਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰ ਜੋ ਅਕਤੂਬਰ ਮਹੀਨੇ ਹੋ ਰਹੀਆਂ ਬਰੈਂਪਟਨ ਸਿਟੀ ਕੌਂਸਲ ਦੀਆਂ ਚੋਣਾਂ ਵਿੱਚ ਏਸੇ ਵਾਰਡ ਤੋਂ ਰੀਜਨਲ ਕੌਂਸਲਰ ਲਈ ਉਮੀਦਵਾਰ ਹਨ, ਨੇ ਆਪਣੇ ਸੰਬੋਧਨ ਵਿੱਚ ਸਕੂਲ-ਟਰੱਸਟੀ ਵਜੋਂ ਆਪਣੀ ਭੂਮਿਕਾ ਨਿਭਾਉਂਦਿਆਂ ਹੋਇਆਂ ਸਕੂਲਾਂ ਵਿੱਚ ਕੀਤੇ ਗਏ ਸੁਧਾਰਾਂ ਅਤੇ ਕੈਨੇਡਾ ਵਿੱਚ ਪੱਕੇ ਹੋਣ ਲਈ ‘ਐੱਲ.ਐੱਮ.ਆਈ.ਏ’. ਰਾਹੀਂ ਹੋ ਯਤਨਾਂ ਰਾਹੀਂ ਹੋ ਰਹੀਆਂ ਬੇਨਿਯਮੀਆਂ ਵਿਰੁੱਧ ਵੱਲੋਂ ਉਠਾਈ ਗਈ ਬੁਲੰਦ ਆਵਾਜ਼ ਬਾਰੇ ਵਿਸ਼ੇਸ਼ ਜ਼ਿਕਰ ਕੀਤਾ।
ਇਸਦੇ ਨਾਲ ਹੀ ਉਨ÷ ਾਂ ਵੱਲੋਂ ਲੋਕਾਂ ਨੂੰ ਆਉਂਦੀਆਂ ਚੋਣਾਂ ਵਿੱਚ ਬਰੈਂਪਟਨ ਸਿਟੀ ਕੌਂਸਲ ਲਈ ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਰੀਜਨਲ ਕੌਂਸਲਰ ਦੀ ਚੋਣ ਲਈ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ। ਬਾਅਦ ਦੁਪਹਿਰ ਤਿੰਨ ਕੁ ਵਜੇ ਪ੍ਰਬੰਧਕਾਂ ਵੱਲੋਂ ‘ਗਰਮੀਆਂ ਦੇ ਮੇਵੇ’ ਖ਼ਰਬੂਜ਼ਿਆਂ ਦਾ ਲੰਗਰ ਆਰੰਭ ਕਰ ਦਿੱਤਾ ਗਿਆ। ਕਈ ਮਹਿਲਾ ਵਾਲੰਟੀਅਰਾਂ ਵੱਲੋਂ ਖ਼ਰਬੂਜ਼ੇ ਕੱਟਣ ਦੀ ਸੇਵਾ ਬੜੇ ਚਾਅ ਤੇ ਉਤਸ਼ਾਹ ਨਾਲ ਨਿਭਾਈ ਗਈ। ਲੋਕ ਕੱਟੇ ਹੋਏ ਖ਼ਰਬੂਜ਼ੇ ਪਲੇਟਾਂ ਵਿੱਚ ਪਾ ਕੇ ਰੁੱਖਾਂ ਹੇਠ ਬੈਂਚਾਂ ‘ਤੇ ਬੈਠੇ ਆਪਣੇ ਸਾਥੀਆਂ ਤੇ ਪਰਿਵਾਰਾਂ ਦੇ ਮੈਂਬਰਾਂ ਨਾਲ ਮਿਲ਼ ਕੇ ਇਨ÷ ਾਂ ਦਾ ਅਨੰਦ ਮਾਣ ਰਹੇ ਸਨ। ਇਸ ਦੌਰਾਨ ਪੰਜਾਬੀ ਗਾਣਿਆਂ ਨਾਲ ਲਬਰੇਜ਼ ਸੰਗੀਤਕ ਮਾਹੌਲ ਉਨ÷ ਾਂ ਦਾ ਖ਼ੂਬ ਮਨੋਰੰਜਨ ਕਰ ਰਿਹਾ ਸੀ। ਇਸ ਰੰਗਾਰੰਗ ਮਾਹੌਲ ਵਿੱਚ ਪ੍ਰਬੰਧਕਾਂ ਵੱਲੋਂ ਛੋਟੇ ਬੱਚਿਆਂ ਦੀਆਂ ਦੌੜਾਂ ਅਤੇ ਔਰਤਾਂ ਦੀ ‘ਮਿਉਜ਼ੀਕਲ ਰੇਸ’ ਕਰਵਾਈ ਗਈ ਜਿਸ ਵਿੱਚ ਕਈਆਂ ਨੇ ਬੜੇ ਸ਼ੌਕ ਨਾਲ ਹਿੱਸਾ ਲਿਆ ਅਤੇ ਇਨ÷ ਾਂ ਮੁਕਾਬਲਿਆਂ ਵਿੱਚ ਜੇਤੂਆਂ ਨੇ ਕਈ ਇਨਾਮ ਵੀ ਪ੍ਰਾਪਤ ਕੀਤੇ।
ਇਸ ਦੌਰਾਨ ਇੱਕ ਰੁੱਖ ਦੀ ਠੰਢੀ ਛਾਂ ਹੇਠ ਬੱਚਿਆਂ ਲਈ ਗ਼ੁਬਾਰਿਆਂ ਦੇ ਵੱਖੋ-ਵੱਖਰੇ ਨਮੂਨੇ ਬਣਾ ਕੇ ਦੇਣ ਵਾਲਾ ਸ਼ਖ਼ਸ ਆਪਣੀ ‘ਦੁਕਾਨ’ ਸਜਾਈ ਬੈਠਾ ਸੀ ਅਤੇ ਬੱਚੇ ਉਸ ਦੇ ਕੋਲੋਂ ਵੱਖ-ਵੱਖ ਰੰਗਾਂ ਤੇ ਡਿਜ਼ਾਈਨਾਂ ਦੇ ਗੁਬਾਰੇ ਮੁਫ਼ਤ ‘ਚ ਲੈ ਰਹੇ ਸਨ। ਇਸਦੇ ਨਾਲ ਹੀ ਕਈ ਲੜਕੀਆਂ ਉਸਦੇ ਕੋਲੋਂ ਆਪਣੇ ਹੱਥਾਂ ਤੇ ਬਾਹਵਾਂ ‘ਤੇ ‘ਟੈਟੂ’ ਵੀ ਬਣਵਾ ਰਹੀਆਂ ਸਨ।
ਸ਼ਾਮ ਦੇ ਸਾਢੇ ਕੁ ਚਾਰ ਵਜੇ ਪ੍ਰਬੰਧਕਾਂ ਵੱਲੋਂ ਖਾਣਾ ਮੇਜ਼ਾਂ ‘ਤੇ ਸਜਾ ਦਿੱਤਾ ਗਿਆ ਜਿਸ ਵਿੱਚ ਚਾਵਲ, ਨਾਨ, ਫੁਲਕਿਆਂ, ਦਾਲ਼, ਸਬਜ਼ੀਆਂ, ਸਲਾਦ ਆਦਿ ਸ਼ਾਮਲ ਸਨ। ਮਗਰੋਂ ਮੂੰਹ ਮਿੱਠਾ ਕਰਨ ਲਈ ਗਜਰੇਲਾ ਅਤੇ ਗੁਲਾਬ ਜਾਮਨ ਵੀ ਰੱਖੇ ਗਏ ਸਨ। ਹਾਜ਼ਰੀਨ ਨੇ ਲਾਈਨ ਵਿੱਚ ਲੱਗ ਕੇ ਬੜੇ ਮਜ਼ੇ ਨਾਲ ਇਸ ਸੁਆਦਲੇ ਭੋਜਨਦਾ ਅਨੰਦ ਮਾਣਿਆਂ। ਪਿਕਨਿਕ ਦਾ ਇਹ ਸਿਲਸਿਲਾ ਸ਼ਾਮ ਦੇ ਛੇ ਵਜੇ ਤੱਕ ਚੱਲਦਾ ਰਿਹਾ ਜਿਸ ਦੀ ਵਧੀਆ ਯਾਦ ਲੈ ਕੇ ਲੋਕਾਂ ਵੱਲੋਂ ਘਰਾਂ ਨੂੰ ਵਾਪਸੀ ਕੀਤੀ ਗਈ।







