ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੇ ਪਰਿਵਾਰਾਂ ਨੂੰ ਇਹ ਖਬਰ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਲ ਭਰ ਬਾਅਦ ਮਿਲਣ ਦੀ ਉਡੀਕ ਪਿੱਛੋਂ ਬੱਚੇ, ਬੀਬੀਆਂ ਅਤੇ ਆਦਮੀ ਰਲ ਮਿਲ ਕੇ ਇਕੱਤਰ ਹੋ ਕੇ ਆਪਣੀ ਲਾਮਿਸਾਲ ਕਾਮਯਾਬ ਬਿਨਾ ਨਾਗੇ ਤੋਂ ਚਲਦੀ ਸਲਾਨਾ ਪਿਕਨਿਕ ਧੂਮ-ਧਾਮ ਨਾਲ ਮਨਾਉਣਗੇ । ਸਭ ਪਰਿਵਾਰਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਹੁੰਮ-ਹੁਮਾ ਕੇ ਪਿਕਨਿਕ ਵਿੱਚ ਸ਼ਾਮਲ ਹੋਵੋ ਅਤੇ ਅਨੰਦ ਮਾਣੋ। ਪਿਕਨਿਕ 15 ਅਗਸਤ 2026 ਦਿਨ ਸ਼ਨਿਚਰਵਾਰ 11:00 ਵਜੇ ਤੋਂ ਸ਼ਾਮ ਦੇ 5:00 ਵਜੇ ਤੱਕ ਚੱਲੇਗੀ। ਸਥਾਨ ਐਸਟੀ ਪੈਟਰਿਕ ਚਰਚ ਗਰਾਉਂਡ 11873 ਗੋਰ ਰੋਡ ਬਰੈਂਪਟਨ। ਮੇਨ ਇੰਟਰ ਸੈਕਸ਼ਨ ਗੋਰ ਰੋਡ ਅਤੇ ਮੇਅਫੀਲਡ ‘ਤੇ ਸਥਿਤ ਚਰਚ ਦੇ ਖੁੱਲ੍ਹੇ-ਡੁੱਲੇ ਅਤੇ ਰਮਨੀਕ ਪਾਰਕ ਵਿੱਚ ਮਨਾਈ ਜਾਏਗੀ। ਗੋਰ ਰੋਡ ‘ਤੇ ਚੱਲਣ ਵਾਲੀ 50 ਨੰਬਰ ਬੱਸ ਕੁਈਨ/ਗੋਰ ਤੋਂ ਜਾਂ ਕੈਸਲਮੋਰ/ ਗੋਰ ਤੋਂ ਲੈ ਕੇ ਪਹੁੰਚਿਆ ਜਾ ਸਕਦਾ ਹੈ। ਬੱਚਿਆਂ, ਬੀਬੀਆਂ ਅਤੇ ਪੁਰਸ਼ਾਂ ਦੇ ਮਨੋਰੰਜਨ ਲਈ ਖੇਡਾਂ ਹੋਣਗੀਆਂ। ਸ਼ਾਮ ਨੂੰ ਬੀਬੀਆਂ ਲਈ ਤੀਆਂ ਹੋਣਗੀਆਂ। ਸਾਰਾ ਦਿਨ ਸਵੀਟ ਮਹਿਲ ਵਾਲਿਆਂ ਦਾ ਅਤਿ ਸੁਆਦਲਾ ਭੋਜਨ ਖਾਣ ਪੀਣ ਦਾ ਖੁੱਲ੍ਹਾ-ਡੁੱਲਾ ਪ੍ਰਬੰਧ ਹੋਵੇਗਾ। ਠੰਡੇ, ਚਾਹ ਸਨੈਕਸ, ਮਠਿਆਈ ਹੋਵੇਗੀ। ਜੋ ਵੀ ਪਰਿਵਾਰ ਇਹ ਸੂਚਨਾ ਪੜ੍ਹੇ ਉਹ ਹਰ ਪਰਿਵਾਰ ਹੋਰ ਨੇੜੇ ਦੇ ਪਰਿਵਾਰਾਂ ਨਾਲ ਸੁਨੇਹਾ ਸਾਂਝਾ ਕਰੇ। ਆਉ ਰਲ ਮਿਲ ਕੇ ਪਿਕਨਿਕ ਮਨਾਈਏ। ਵੱਲੋਂ ਪ੍ਰਬੰਧਕੀ ਕਮੇਟੀ : ਭੁਪਿੰਦਰ ਸਿੰਘ ਖੋਸਾ 416-450-2434, ਬਲਰਾਜ ਸਿੰਘ ਗਿੱਲ 416-450-0566, ਸੁਖਜੀਤ ਸਿੰਘ ਕੰਗ 647-200-5264, ਸੁਖਦੇਵ ਸਿੰਘ ਕਾਹਲੋਂ 905-673-0040, ਅਜੈਬ ਸਿੰਘ ਸੇਖੋਂ 905-915-5934, ਪਰੀਤਪਾਲ ਰਾਣਾ 416-732-3746
ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ 22ਵੀਂ ਪਿਕਨਿਕ ਧੂਮ-ਧਾਮ ਨਾਲ ਮਨਾਉਣਗੇ
RELATED ARTICLES

