-4.2 C
Toronto
Monday, December 8, 2025
spot_img
Homeਕੈਨੇਡਾਸਿਟੀ ਆਫ ਬਰੈਂਪਟਨ ਮਿਊਂਸਪਲ ਚੋਣਾਂ ਦੇ ਉਮੀਦਵਾਰਾਂ ਲਈ ਸੂਚਨਾ ਸੈਸ਼ਨ ਆਯੋਜਿਤ ਕਰੇਗੀ

ਸਿਟੀ ਆਫ ਬਰੈਂਪਟਨ ਮਿਊਂਸਪਲ ਚੋਣਾਂ ਦੇ ਉਮੀਦਵਾਰਾਂ ਲਈ ਸੂਚਨਾ ਸੈਸ਼ਨ ਆਯੋਜਿਤ ਕਰੇਗੀ

ਬਰੈਂਪਟਨ, ਉਨਟਾਰੀਓ : 2022 ਦੀਆਂ ਮਿਊਂਸਪਲ ਅਤੇ ਸਕੂਲ ਬੋਰਡ ਚੋਣਾਂ ਦੇ ਸੰਭਾਵੀ ਉਮੀਦਵਾਰਾਂ ਅਤੇ ਤੀਜੀ ਧਿਰ ਦੇ ਵਿਗਿਆਪਕਾਂ ਨੂੰ ਮੰਗਲਵਾਰ 12 ਅਪ੍ਰੈਲ, 2022 ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ, ਜਾਣਕਾਰੀ ਸੈਸ਼ਨ ਵਿਚ ਸਿਟੀ ਆਫ ਬਰੈਂਪਟਨ ਨਾਲ ਜੁੜਨ ਲਈ ਸੱਦਾ ਦਿੱਤਾ ਜਾਂਦਾ ਹੈ।
ਮਿਨਿਸਟਰੀ ਆਫ ਮਿਊਂਸਪਲ ਅਫੇਅਰਸ ਐਂਡ ਹਾਊਸਿੰਗ ਦੇ ਨਾਲ ਭਾਈਵਾਲੀ ਵਿਚ ਆਯੋਜਿਤ ਕੀਤਾ ਜਾਣ ਵਾਲਾ ਸੂਚਨਾ ਸੈਸ਼ਨ, ਬਰੈਂਪਟਨ ਸਿਟੀ ਹਾਲ ਵਿਖੇ ਕਾਊਂਸਿਲ ਚੈਂਬਰਸ ਵਿਚ ਹੋਣ ਵਾਲੀ ਹਾਈਬ੍ਰਿਡ ਵਿਅਕਤੀਗਤ ਅਤੇ ਵਰਚੂਅਲ (ਆਭਾਸੀ) ਮੀਟਿੰਗ ਹੈ।
ਇਹ ਸੈਸ਼ਨ, ਮਹੱਤਵਪੂਰਨ ਸ਼ਰਤਾਂ ਬਾਰੇ ਇਕ ਸਾਰ ਪ੍ਰਦਾਨ ਕਰੇਗਾ, ਜਿਹਨਾਂ ਵਿਚ ਸ਼ਾਮਲ ਹਨ :
:ਉਮੀਦਵਾਰ ਅਤੇ ਤੀਜੀ ਧਿਰ ਦੇ ਵਿਗਿਆਪਕ ਦੀ ਯੋਗਤਾ ਅਤੇ ਜ਼ਿੰਮੇਵਾਰੀਆਂ।
:ਨਾਮਾਂਕਣ ਅਤੇ ਰਜਿਸਟਰੇਸ਼ਨ ਪ੍ਰਕਿਰਿਆ
:ਮੁਹਿੰਮ ਫਾਈਨੈਂਸ
:ਮਹੱਤਵਪੂਰਨ ਤਾਰੀਖਾਂ ਅਤੇ ਵਸੀਲੇ
ਸੈਸ਼ਨ ਕਿਸੇ ਵੀ ਉਸ ਵਿਅਕਤੀ ਲਈ ਖੁੱਲ੍ਹਾ ਹੈ, ਜੋ ਬਰੈਂਪਟਨ 2022 ਮਿਊਂਸਪਲ ਅਤੇ ਸਕੂਲ ਬੋਰਡ ਚੋਣਾਂ ਵਿਚ, ਉਮੀਦਵਾਰ ਦੇ ਤੌਰ ‘ਤੇ ਚੋਣਾਂ ਲੜਨ ਜਾਂ ਤੀਜੀ ਧਿਰ ਦੇ ਵਿਗਆਪਕ ਵਜੋਂ ਰਜਿਸਟਰ ਕਰਨ ਬਾਰੇ ਸੋਚ ਰਿਹਾ ਹੈ। ਜਾਣਕਾਰੀ ਸੈਸ਼ਨ ਲਈ ਰਜਿਸਟਰੇਸ਼ਨ ਲਾਜ਼ਮੀ ਹੈ। ਵੈਬੈਕਸ ਦੁਆਰਾ ਵਿਅਕਤੀਗਤ ਜਾਂ ਵਰਚੂਅਲੀ ਸ਼ਾਮਲ ਹੋਣ ਵਾਸਤੇ ਰਜਿਸਟਰ ਕਰਨ ਲਈ brampton.ca/bramptonvotes’ਤੇ ਜਾਓ।

 

RELATED ARTICLES
POPULAR POSTS