4.3 C
Toronto
Wednesday, October 29, 2025
spot_img
Homeਕੈਨੇਡਾਗੁਰਚਰਨ ਭੌਰਾ ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਪਹਿਲੇ ਪੰਜਾਬੀ 'ਪ੍ਰੈਜ਼ੀਡੈਂਟ' ਬਣੇ

ਗੁਰਚਰਨ ਭੌਰਾ ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਪਹਿਲੇ ਪੰਜਾਬੀ ‘ਪ੍ਰੈਜ਼ੀਡੈਂਟ’ ਬਣੇ

ਪੰਜਾਬੀਆਂ ਲਈ ਮਾਣ ਵਾਲੀ ਗੱਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ
ਦੁਨੀਆ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਬੋਰਡ ਮੰਨੇ ਜਾਂਦੇ ‘ਟੋਰਾਂਟੋਂ ਰੀਅਲ ਅਸਟੇਟ ਬੋਰਡ’ ਦੇ ਵੱਕਾਰੀ ਅਹੁਦੇ ‘ਪ੍ਰੈਜ਼ੀਡੈਂਟ’  ਲਈ ‘ਸੈਂਚੁਰੀ ਟਵੰਟੀ ਵੰਨ ਰੀਆਲਟੀ ਇੰਕ’ ਦੇ ਸੰਚਾਲਕ ਸ੍ਰ. ਗੁਰਚਰਨ ਸਿੰਘ ਭੌਰਾ(ਗੈਰੀ ਭੌਰਾ)ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਬਾਰੇ ਗੱਲ ਕਰਦਿਆਂ ਸ੍ਰ. ਗੁਰਚਰਨ ਸਿੰਘ ਭੌਰਾ ਜੋ ਕਿ ਰੀਅਲ ਅਸਟੇਟ ਦੀ ਦੁਨੀਆ ਵਿੱਚ ਗੈਰੀ ਭੌਰਾ ਦੇ ਨਾਮ  ਜਾਣੇ ਜਾਂਦੇ ਹਨ ਨੇ ਦੱਸਿਆ ਕਿ ਸੰਨ 1920 ਨੂੰ ਹੌਂਦ ਵਿੱਚ ਆਏ ਇਸ ਬੋਰਡ ਨੂੰ ਲੱਗਭੱਗ ਇੱਕ ਸੌ ਸਾਲ (100 ਸਾਲ) ਦਾ ਸਮਾਂ ਹੋ ਗਿਆ ਹੈ ਅਤੇ ਉਹ ਇਸ ਵੱਕਾਰੀ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਪੰਜਾਬੀ, ਪਹਿਲੇ ਭਾਰਤੀ ਅਤੇ ਪਹਿਲੇ ਸਾਊਥ ਏਸ਼ੀਅਨ ਹਨ ਜਿੱਥੇ ਕਿ ਪਹਿਲਾਂ ਗੋਰੇ ਹੀ ਬਿਰਾਜ਼ਮਾਨ ਰਹੇ ਹਨ ਅਤੇ ਉਹ ਤਕਰੀਬਨ ਪੰਜਾਹ ਹਜ਼ਾਰ ਮੈਂਬਰਾਂ ਵਾਲੇ ਇਸ ਬੋਰਡ ਦੀ ਅਗਵਾਈ ਕਰਨਗੇ। ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਭੌਰਾ ਦੇ ਜੰਮਪਲ ਗੁਰਚਰਨ ਭੌਰਾ ਨੇ ਆਪਣੀ ਸੂਝ ਅਤੇ ਸਿਆਣਪ ਨਾਲ ਆਪਣੀ ਰੀਅਲ ਅਸਟੇਟ ਦੀ ਕੰਪਨੀ ‘ਸੈਂਚੁਰੀ ਟਵੰਟੀ ਵੰਨ’ ਸ਼ੁਰੂ ਕਰਕੇ ਪਹਿਲਾਂ ਉਸਨੂੰ ਇੱਕ ਮੁਕਾਮ ਤੇ’ ਪਹੁੰਚਇਆ ਅਤੇ ਹੁਣ ਇਸੇ ਮਿਹਨਤ ਸਦਕਾ ਉਨ੍ਹਾਂ ਭਾਰਤੀ ਭਾਈਚਾਰੇ ਖਾਸਕਰ ਪੰਜਾਬੀਆਂ ਦਾ ਮਾਣ ਵਧਾਇਆ ਹੈ।

RELATED ARTICLES

ਗ਼ਜ਼ਲ

POPULAR POSTS