ਬਰੈਂਪਟਨ : ਛੇਵੇਂ ਗੁਰੂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਲੁਧਿਆਣਾ ਜ਼ਿਲ੍ਹੇ ਦੇ ਨਾਮਵਾਰ ਪਿੰਡ ਘੁਡਾਣੀ ਨਿਵਾਸੀਆਂ ਵੱਲੋ ਗਰਮੀਆਂ ਦੇ ਮੌਸਮ ਦੌਰਾਨ ਇਕ ਦਿਨਾ ਪਿਕਨਿਕ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਘੁਡਾਣੀ ਨਿਵਾਸੀਆਂ ਵੱਲੋਂ ਸੰਨ 2017 ਪਿਕਨਿਕ ਦਾ ਆਯੋਜਨ 16 ਜੁਲਾਈ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਪਿਕਨਿਕ ਦੁਪਹਿਰ 12 ਵਜੇ, ਕੈਲੇਡਨ ਵਿਚ ਕਿੰਗ ਅਤੇ ਕਰੈਡਿਟ ਵਿਊ ਦੇ ਏਰੀਏ ਦੀ ਚਾਰਲਸ ਹੇਨਜ ਮੈਮੋਰੀਅਲ ਪਾਰਕ,14190 ਕਰੈਡਿਟਵਿਊ ਰੋਡ ਵਿਚ ਸ਼ੁਰੂ ਹੋਵੇਗੀ ਅਤੇ ਸ਼ਾਮ ਦੇ 7-8 ਵਜੇ ਤੱਕ ਚਲੇਗੀ। ਇਸ ਪ੍ਰੋਗਰਾਮ ਦੋਰਾਨ ਵੱਡਿਅਂ ਲਈ ਹਰ ਤਰ੍ਹਾਂ ਦੇ ਖਾਣ-ਪੀਣ ਦੇ ਇੰਤਜ਼ਾਮ ਤੋ ਬਿਨਾ ਬੱਚਿਆਂ ਲਈ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਮੰਤਵ ਘੁਡਾਣੀ ਨਿਵਾਸੀਆਂ ਨੂੰ ਇਕ ਦੂਜੇ ਨਾਲ ਮੇਲ ਮਿਲਾਪ ਕਰਨ ਦਾ ਖੁੱਲ੍ਹਾ ਮੌਕਾ ਦੇਣਾ ਹੈ ਤਾਂ ਕਿ ਚਿਰਾਂ ਤੋਂ ਵਿਛੜੇ ਲੋਕ ਅਪਣੇ ਸਨੇਹੀਆਂ ਨੂੰ ਮਿਲ ਸਕਣ। ਸਮੂਹ ਘੁਡਾਣੀ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿਚ ਹੁੰਮ-ਹੁਮਾ ਕੇ ਸ਼ਾਮਲ ਹੋਣ ਅਤੇ ਪ੍ਰਬੰਧਕਾਂ ਦਾ ਹੌਸਲਾ ਵਧਾਉਣ। ਇਸ ਪਾਰਕ ਵਿਚ ਪਹੁੰਚਣ-ਰਸਤਾ ਪੁੱਛਣ ਅਤੇ ਹੋਰ ਸੂਚਨਾ/ਸੁਝਾਵਾਂ ਅਤੇ ਸਹਾਇਤਾ ਲਈ ਹੇਠ ਲਿਖੇ ਸੱਜਣਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਲਜੀਤ ਲਾਲੀ 905-781-5000, ਪਿੰਕੀ ਬੋਪਾਰਾਏ 416-919-0013, ਕਰਮਜੀਤ ਬੋਪਾਰਾਏ 647-464-9800, ਗੁਰਸੰਤ ਇਕਬਾਲ ਬੋਪਾਰਾਏ 647-290-4724, ਸਤਨਾਮ ਬੋਪਾਰਾਏ, ਬਿੰਦਰ ਘੁਡਾਣੀ, 647-281-7462
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …