ਟੋਰਾਂਟੋ : ਅਮਰ ਸਿੰਘ ਤੁੱਸੜ ਪ੍ਰਧਾਨ ਰੋਪੜ-ਮੁਹਾਲੀ ਸੋਸ਼ਲ ਸਰਕਲ ਵਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਲਾਨਾ ਪਿਕਨਿਕ ਸ਼ਨੀਵਾਰ 22 ਜੁਲਾਈ 2017 ਨੂੰ ਮਿਲਟਨ ਦੇ ਰਮਣੀਕ ਕੈਲਨੋ ਪਾਰਕ ਦੇ ਏਰੀਆ ਕੇ. ਵਿਚ 10.00 ਵਜੇ ਤੋਂ 5.00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਐਡਰੇਸ 5234 ਕੈਲਸੋ ਰੋਡ ਹੈ, ਜੋ ਟਰਮੇਨ ਰੋਡ ‘ਤੇ ਕੈਲਸੋ ਰੋਡ ਦੇ ਇੰਟਰ ਸੈਕਸ਼ਨ ਤੇ ਵਾਕਿਆ ਹੈ। ਜ਼ਿਲ੍ਹਾ ਰੋਪੜ-ਮੁਹਾਲੀ, ਹਲਕਾ ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਸਮੇਤ ਇਲਾਕੇ ਦੇ ਗੁਆਂਢੀ ਪਰਿਵਾਰਾਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ। ਚਾਹ-ਪਾਣੀ ਤੇ ਖਾਣ-ਪੀਣ ਦਾ ਸੁਚੱਜਾ ਪ੍ਰਬੰਧ ਹੋਵੇਗਾ। ਬੱਚਿਆਂ ਦੀਆਂ ਖੇਡਾਂ, ਵਾਲੀਬਾਲ, ਰੱਸਾਕਸੀ, ਗਿੱਧਾ, ਭੰਗੜਾ ਤੇ ਗੀਤ ਸੰਗੀਤ ਦੇ ਮਨੋਰੰਜਨ ਹੋਣਗੇ। ਜੇਤੂਆਂ ਨੂੰ ਇਨਾਮ ਮਿਲਣਗੇ। ਪ੍ਰੋਗਰਾਮ ਦੇ ਅਖੀਰ ਵਿਚ ਗਰਮਾ ਗਰਮ ਜਲੇਬੀਆਂ ਵਰਤਣਗੀਆਂ। ਆਪੋ ਆਪਣੀ ਐਂਟਰੀ ਲੈਣ ਮਗਰੋਂ ਫਰੀ ਪਾਰਕਿੰਗ ਉਪਲਬਧ ਹੈ। ਇਸ ਵਾਰੀ ਸਾਈਟ ਪੁਰਾਣੇ ਨਾਲੋਂ ਵੱਖਰਾ ਹੈ। ਕਿਸੇ ਵੀ ਅਭਿਲਾਸ਼ੀ ਨੇ ਕੋਈ ਇਨਾਮ ਸਪੌਂਸਲਰ ਕਰਨਾ ਹੋਵੇ ਜਾਂ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਅਮਰ ਸਿੰਘ ਤੁੱਸੜ 416-300-4091, ਗੁਰਦੀਪ ਸਿੰਘ 905-452-2171, ਕਰਮਬੀਰ ਸੀਰਾ 416-919-9040, ਜਗਜੀਤ ਸਾਚਾ 416-720-3642, ਸੁੱਚਾ ਸਿੰਘ ਸੋਮਲ 647-718-8114, ਸਰਬਜੀਤ ਸਿੰਘ 647-300-1391
ਰੋਪੜ-ਮੋਹਾਲੀ ਪਰਿਵਾਰਕ ਪਿਕਨਿਕ 22 ਜੁਲਾਈ ਨੂੰ
RELATED ARTICLES

