Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ

ਬਰੈਂਪਟਨ : ਸਿੱਖ ਹੈਰੀਟੇਜ ਮਹੀਨਾ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਖਾਲਸੇ ਦੀਆਂ ਵਿਸ਼ੇਸ਼ਤਾਵਾਂ ਅਤੇ ਆਦਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਰੇ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਸਿੱਖ ਹਿਸਟਰੀ ਕੁਇਜ਼ ਕੰਪੀਟੀਸ਼ਨ, ਪੰਜਾਬੀ ਦੀ ਸੁੰਦਰ ਲਿਖਾਈ, ਭਾਸ਼ਣ ਅਤੇ ਕਵਿਤਾ ਮੁਕਾਬਲੇ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ । ਵਿਦਿਆਰਥੀਆਂ ਨੂੰ ਖਾਲਸੇ ਦੀਆਂ ਜੁੰਮੇਵਾਰੀਆਂ ਪੰਜ ਪਿਆਰਿਆਂ ਅਤੇ ਪੰਜ ਕਕਾਰਾਂ ਦੀ ਮਹਾਨਤਾ, ਆਪਸੀ ਪ੍ਰੇਮ, ਸਦਭਾਵਨਾ, ਇੱਕ ਦੂਜੇ ਪ੍ਰਤੀ ਸਤਿਕਾਰ ਆਦਿ ਉੱਚੇ ਨੈਤਿਕ ਗੁਣਾਂ ਨੂੰ ਮੌਜੂਦਾ ਜਿੰਦਗੀ ਵਿੱਚ ਅਪਨਾਉਣ ਲਈ ਜਾਣੂ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਇੱਕ ਵਧੀਆ ਸਮਾਜ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਨਵੀਂ ਅਣਖ ਤੇ ਸ਼ਾਨ ਪੈਦਾ ਕੀਤੀ ਅਤੇ ਅੰਮ੍ਰਿਤ ਛਕਾ ਕੇ ਇਕ ਆਦਰਸ਼ਕ ਕੌਮ ਦਾ ਨੀਂਹ ਪੱਥਰ ਰੱਖਿਆ । ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਤ 6 ਅਪ੍ਰੈਲ ਦਿਨ ਸਨਿੱਚਰਵਾਰ ਨੂੰ ਲਗਭਗ 25 ਜੱਥਿਆਂ ਨੇ ਕੀਰਤਨ ਦਰਬਾਰ ਵਿੱਚ ਭਾਗ ਲਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦਿਖਾਇਆ। 12 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਾਤਾਵਰਣ ਦੀ ਸੁਰੱਖਿਅਤਾ ਨੂੰ ਧਿਆਨ ਵਿਚ ਰੱਖਦੇ ਹੋਏ ਰੀਸਾਈਕਲ ਅਤੇ ਗਾਰਬੇਜ ਨੂੰ ਘਟਾਉਣ ਲਈ ਜੇ. ਕੇ. ਤੋਂ ਗਰੇਡ 4 ਦੇ ਵਿਦਿਆਰਥੀ ਲੰਗਰ ਦੌਰਾਨ ਆਪਣੇ ਚਮਚੇ ਘਰਾਂ ਤੋਂ ਲੈ ਕੇ ਆਏ ਅਤੇ ਪਾਣੀ ਪੀਣ ਲਈ ਵੀ ਵਿਦਿਆਰਥੀਆਂ ਨੇ ਪਲਾਸਟਿਕ ਦੀਆਂ ਬੋਤਲਾਂ ਅਤੇ ਗਲਾਸਾਂ ਦੀ ਵਰਤੋਂ ਨਹੀਂ ਕੀਤੀ । ਜਿਨ੍ਹਾਂ ਮਾਪਿਆਂ ਨੇ ਕੀਰਤਨ ਦਰਬਾਰ ਅਤੇ ਖਾਲਸੇ ਦੇ ਸਾਜਨਾ ਦਿਵਸ ਤੇ ਪ੍ਰੇਮ ਅਤੇ ਸ਼ਰਧਾ ਨਾਲ ਲੰਗਰ ਦੀ ਸੇਵਾ ਕੀਤੀ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …